Wednesday, December 31, 2025

ਈ.ਵੀ .ਐਮ . ਦੀ ਰੈਡਮਾਈਜੇਸ਼ਨ ਚੋਣ ਅਬਜ਼ਰਵਰ ਦੀ ਮੌਜੂਦਗੀ ‘ਚ

ਅਗਲੀ ਰੈਡਮਾਈਜੇਸ਼ਨ 21 ਅਪ੍ਰੈਲ ਨੂੰ ਹੋਵੇਗੀ

PPN150421

ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – 30 ਅਪ੍ਰੈਲ ਨੂੰ ਹੋਣ ਜਾ ਰਹੀਆਂ 16 ਵੀਆਂ ਆਮ ਲੋਕ ਸਭਾ ਚੋਣਾਂ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚੜਾਉਣ ਲਈ ਅਤੇ  ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਬਠਿੰਡਾ –ਕਮ-ਜ਼ਿਲ•ਾ ਚੋਣਕਾਰ ਅਫ਼ਸਰ ਕਮਲ ਕਿਸ਼ੋਰ ਯਾਦਵ ਵੱਲੋਂ ਬਠਿੰਡਾ ਵਿਖੇ ਤਾਇਨਾਤ ਕੀਤੇ ਗਏ  ਜਨਰਲ ਚੋਣ ਅਬਜ਼ਰਵਰ ਸ਼੍ਰੀ ਦਲੀਪ ਕੁਮਾਰ ਵਾਸਨੀਕਰ ਦੀ ਮੌਜੂਦਗੀ ਵਿੱਚ  ਬੀ.ਯੂ ( ਬੈਲਟ .ਯੂਨਿਟ ) ਦੀ ਰੈਡਮਾਈਜੇਸ਼ਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਨਮਾਇੰਦਿਆਂ ਦੀ ਹਾਜ਼ਰੀ  ਵਿੱਚ ਮੁਖ ਚੋਣ ਦਫ਼ਤਰ ਵੱਲੋਂ ਮੁਹੱਈਆ ਕਰਵਾਏ ਗਏ ਸੋਫਟਵੇਅਰ ਨਾਲ ਕੀਤੀ ਗਈ । ਉਨਾਂ ਦੱਸਿਆ ਕਿ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇਂ 6 ਵਿਧਾਨ ਸਭਾ ਹਲਕਿਆ ਦੇ  ਕੁੱਲ 1029 ਪੋਲਿੰਗ ਬੂਥਾਂ ਵਾਸਤੇ ਪੋਲਿੰਗ ਦੌਰਾਨ 1135 ਸੀ.ਯੂ ( ਕੰਟਰੋਲ .ਯੂਨਿਟ ) ਅਤੇ 2242 ਬੀ.ਯੂ ( ਬੈਲਟ .ਯੂਨਿਟ )  ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਵਿੱਚੋਂ  10 ਫੀਸਦੀ ਸੀ.ਯੂ ਅਤੇ ਬੀ.ਯੂ ਰਿਜਰਵ ਰੱਖੇ  ਜਾਣਗੇ ।
ਰੈਡਮਾਈਜੇਸ਼ਨ ਦੌਰਾਨ ਯਾਦਵ ਨੇ  ਦੱਸਿਆ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ  ਚੋਣ ਲੜਣ ਵਾਲੇ ਉਮੀਦਵਾਰਾਂ ਦੀ ਗਿਣਤੀ 15 ਤੋਂ ਅਧਿੱਕ ਹੋਣ ਕਰਕੇ ਇੱਥੇ ਹਰੇਕ ਪੋਲਿੰਗ ਬੂਥ ‘ਤੇ 2-2 ਬੀ.ਯੂ ਦੀ ਵਰਤੋ ਕੀਤੀ ਜਾਵੇਗੀ   । ਉਨਾਂ  ਦੱਸਿਆ ਕਿ ਰਾਮਪੁਰਾ ਹਲਕੇ ਦੇ 165 ਪੋਲਿੰਗ ਬੂਥਾਂ ਲਈ 182 ਸੀ.ਯੂ ਅਤੇ 359 ਬੀ.ਯੂ , ਭੁੱਚੋ ਹਲਕੇ ਦੇ 183 ਪੋਲਿੰਗ ਬੂਥਾਂ ਲਈ 202 ਸੀ.ਯੂ ਅਤੇ 398 ਬੀ.ਯੂ , ਬਠਿੰਡਾ ਸ਼ਹਿਰੀ ਹਲਕੇ ਦੇ 202 ਪੋਲਿੰਗ ਬੂਥਾਂ ਲਈ 223 ਸੀ.ਯੂ ਅਤੇ 441 ਬੀ.ਯੂ , ਬਠਿੰਡਾ ਦਿਹਾਤੀ ਹਲਕੇ  ਦੇ 155 ਪੋਲਿੰਗ ਬੂਥਾਂ ਲਈ 171 ਅਤੇ ਸੀ.ਯੂ ਅਤੇ 337 ਬੀ.ਯੂ, ਤਲਵੰਡੀ ਸਾਬੋ ਹਲਕੇ ਦੇ 159 ਪੋਲਿਗ ਬੂਥਾਂ ਲਈ ਲਈ 175 ਸੀ.ਯੂ ਅਤੇ 347  ਬੀ.ਯੂ ਅਤੇ ਮੋੜ ਹਲਕੇ ਦੇ 165 ਪੋਲਿੰਗ ਬੂਥਾਂ ਲਈ  182 ਸੀ .ਯੂ ਅਤੇ 360 ਬੀ.ਯੂ ਦੀ ਵਰਤੋਂ ਕੀਤੀ ਜਾਵੇਗੀ ।
ਇਸ ਮੌਕੇ ਈ.ਵੀ ਐਮ ਦੀ ਰੈਡਮਾਈਜੇਸ਼ਨ ਦੀ ਰਿਪੋਰਟ ਦੀ ਕਾਪੀ  ਮੌਜੂਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਨਮਾਇੰਦਿਆਂ ਨੂੰ ਮੁਹੱਈਆ ਕਰਵਾਈ ਗਈ । ਈ.ਵੀ ਐਮ ਦੀ ਰੈਡਮਾਈਜੇਸ਼ਨ ਬਾਰੇ  ਰਾਜਨੀਤਿਕ ਨੁਮਾਇੰਦਿਆਂ ਵੱਲੋਂ ਤਸੱਲੀ ਪ੍ਰਗਟ ਕੀਤੀ ਗਈ । ਯਾਦਵ ਨੇ ਦੱਸਿਆ ਕਿ ਈ.ਵੀ.ਐਮ ਮਸ਼ੀਨਾਂ ਦੀ ਅਗਲੀ  ਰੈਡਮਾਈਜੇਸ਼ਨ ਚੋਣ ਅਬਜਰਵਰ ਦੀ ਮੌਜੂਦਗੀ ਵਿੱਚ 21  ਅਪ੍ਰੈਲ ਨੂੰ ਕਰਵਾਈ ਜਾਵੇਗੀ । ਇਸ ਉਪਰੰਤ ਚੋਣ ਅਬਜ਼ਰਵਰ ਵਾਸਨੀਕਰ ਅਤੇ ਯਾਦਵ ਵੱਲੋਂ ਚੋਣ ਲੜ ਰਹੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸਟਰਾਂਗ ਰੂਮ ਦਾ ਵੀ ਨਿਰੀਖਣ ਕੀਤਾ ਗਿਆ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply