Wednesday, June 17, 2026

ਦੋ ਧਿਰਾਂ ਦੇ ਆਪਸੀ ਝਗੜੇ ਦੌਰਾਨ ਔਰਤ ਜ਼ਖਮੀ – ਪੀੜਤਾਂ ਨੇ ਕੀਤੀ ਇਨਸਾਫ ਦੀ ਮੰਗ

PPN1008201523

ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੁਲਿਸ ਥਾਣਾ ਹਰੀਕੇ ਅਧੀਨ ਪੈਂਦੇ ਪਿੰਡ ਅਲੀਪੁਰ ਵਿਖੇ ਬੀਤੇ ਦਿਨੀਂ ਦੋ ਧਿਰਾਂ ਵਿੱਚ ਹੋਏ ਝਗੜੇ ਦੌਰਾਨ ਇੱਕ ਔਰਤ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪੱਟੀ ਵਿਖੇ ਭਰਤੀ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਹਲਫੀਆ ਬਿਆਨ ਦੀਆਂ ਕਾਪੀਆਂ ਦਿੰਦਿਆਂ ਹਰਬੰਸ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਅਲੀਪੁਰ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਨਾ, ਭਲਵਾਨ ‘ਤੇ ਰਾਜੂ ਨੇ ਆਪਣੇ ਸਾਥੀਆਂ ਨਾਲ ਰਾਤ ਕਰੀਬ 10 ਵਜੇ ਸਾਡੇ ਘਰ ‘ਤੇ ਹਮਲਾ ਕਰਕੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਅਤੇ ਉਨਾਂ ਨੇ ਅੰਦਰ ਵੜ ਕੇ ਆਪਣੀ ਜਾਣ ਬਚਾਈ।ਇਸ ਘਟਨਾ ਸਬੰਧੀ ਸਵੇਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੈਂ ਆਪਣੀ ਜ਼ਖਮੀ ਪਤਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਖੇ ਭਰਤੀ ਕਰਵਾਇਆ।ਲੇਕਿਨ 4-5 ਦਿਨ ਬੀਤਣ ‘ਤੇ ਵੀ ਪੁਲਿਸ ਨੇ ਨਾ ਤਾਂ ਉਨਾਂ ਦੇ ਬਿਆਨ ਲਏ ਅਤੇ ਨਾ ਹੀ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਸਗੋਂ ਉਲਟਾ ਉਨਾਂ ਦੇ ਲੜਕੇ ਗੁਰਭੇਜ਼ ਸਿੰਘ ਅਤੇ ਭਤੀਜੇ ਨਿਸ਼ਾਨ ਸਿੰਘ ਪੁੱਤਰ ਕਰਮ ਸਿੰਘ ਵਿਰੁੱਧ ਝੂਠਾ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ।ਇਸ ਸਬੰਧੀ ਜਦੋਂ ਏ.ਐਸ.ਆਈ ਤਰਲੋਚਣ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕਿਆਂ ਵੱਲੋਂ ਪਿੰਡ ਦੀ ਹੀ ਇੱਕ ਲੜਕੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਲੜਕਿਆ ‘ਤੇ ਬਣਦੀ ਕਾਰਵਾਈ ਕੀਤੀ ਗਈ ਹੈ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply