
ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਯੂਥ ਵੀਰਾਂਗਨਾਂਏਂ ਇਕਾਈ ਬਠਿੰਡਾ ਵੱਲੋਂ ਹੁਣ ਵਡੇਰੀ ਉਮਰ ਦੇ ਨਾਗਰਿਕਾਂ ਨੂੰ ਵੀ ਪੜਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਨਾਂ ਵੱਲੋਂ ਆਰਥਿਕ ਤੌਰ ਤੇ ਕਮਜੋਰ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜਾਉਣ ਲਈ ਸੈਂਟਰਾਂ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਵੀ ਇਸ ਸੰਸਥਾਂ ਦੀਆਂ ਮੈਂਬਰ ਔਰਤਾਂ ਵੱਲੋਂ ਐਮ.ਡੀ.ਆਰ.ਐਸ. ਕੰਪਿਊਟਰ ਇੰਸਟੀਚਿਊਟ ਰਿਆਸਤੀ ਗਲੀ, ਨੇੜੇ ਮਾਤਾ ਰਾਣੀ ਗਲੀ, ਬਠਿੰਡਾ ਵਿਖੇ ਮੁਫ਼ਤ ਟਿਊਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਇੰਸਟੀਚਿਊਟ ਦੀ ਸੰਚਾਲਕ ਮੈਡਮ ਰੇਨੂੰ ਮੌਂਗਾ ਨੇ ਦੱਸਿਆ ਕਿ ਇੱਥੇ ਬਜੁਰਗ ਔਰਤਾਂ ਨੂੰ ਵੀ ਸਿੱਖਿਅਤ ਕਰਨ ਲਈ ਵੀਨਾ ਮੌਂਗਾ ਪੰਜਾਬੀ ਅਤੇ ਹਿੰਦੀ ਪੜਾਉਣਗੇ ਜਦੋਂ ਕਿ ਉਹ ਖੁਦ, ਨੀਰੂ ਰਾਣੀ, ਗੁਡੀਆ ਸ਼ਰਮਾ ਅਤੇ ਪੂਨਮ ਰਾਣੀ ਪਹਿਲੀ ਤੋਂ ਲੈ ਕੇ 6ਵੀਂ ਕਲਾਸ ਦੇ ਬੱਚਿਆਂ ਨੂੰ ਟਿਊਸ਼ਨ ਪੜਾਉਣਗੀਆਂ। ਇਸ ਮੌਕੇ ਸ਼ਹਿਰੀ ਕਮੇਟੀ ਮੈਂਬਰ ਯੂਥ ਵੀਰਾਂਗਨਾਂਏਂ ਗੁਰਪ੍ਰੀਤ ਕੌਰ ਨੇ ਬੱਚਿਆਂ ਨੂੰ ਟਿਊਸ਼ਨ ਪੜਨ ਸਬੰਧੀ ਹਦਾਇਤਾਂ ਬਾਰੇ ਕਿਹਾ ਕਿ ਜੇਕਰ ਹੋਰ ਵੀ ਬੱਚੇ ਜਾਂ ਬਜੁਰਗ ਔਰਤਾਂ ਸਿੱਖਿਅਤ ਹੋਣਾ ਚਾਹੁੰਦੀਆਂ ਹਨ ਤਾਂ ਉਕਤ ਸੈਂਟਰ ਇੰਚਾਰਜ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸ਼ਹਿਰੀ ਕਮੇਟੀ ਮੈਂਬਰ ਯੂਥ ਵੈਲਫੇਅਰ ਫੈਡਰੇਸ਼ਨ ਨਰਿੰਦਰ ਗੋਇਲ, ਨਰਿੰਦਰ ਕੁਮਾਰ, ਜ਼ਿਲਾ ਕਮੇਟੀ ਮੈਂਬਰ ਯੂਥ ਵੀਰਾਂਗਨਾਂਏਂ ਮੀਨੂੰ ਗੋਇਲ, ਸ਼ਹਿਰੀ ਕਮੇਟੀ ਮੈਂਬਰ ਚਰਨਜੀਤ ਕੌਰ, ਜਸਵਿੰਦਰ ਕੌਰ, ਨੀਸ਼ਾ ਰਾਣੀ, ਸਿਮਰਨ ਰਾਣੀ, ਵੀਨਾ ਰਾਣੀ, ਊਸ਼ਾ ਰਾਣੀ, ਏਰੀਆ ਕਮੇਟੀ ਇੰਚਾਰਜ ਲੱਛਮੀ ਦੇਵੀ ਤੋਂ ਇਲਾਵਾ ਹੋਰ ਵਲੰਟੀਅਰਾਂ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media