Tuesday, October 6, 2026

ਆਜ਼ਾਦ ਉਮੀਦਵਾਰ ਘਰ-ਘਰ ਵੋਟ ਮੰਗਦੇ ਹੋਏ

PPN150422
ਬਠਿੰਡਾ,15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-  ਆਜ਼ਾਦ ਉਮੀਦਵਾਰ ਆਪ ਪਾਰਟੀ ਤੋਂ ਬਾਗੀ ਹੋ ਕੇ ਚੋਣ ਨਿਸ਼ਾਨ ਟੈਲੀਫੋਨ ‘ਤੇ ਚੋਣ ਲੜ ਰਹੇ ਸਤੀਸ਼ ਅਰੋੜਾ ਨੇ ਮਧੋਕਪੁਰਾ ਦੇ ਮੁਹੱਲੇ ਵਿਚ ਘਰ ਘਰ ਵੋਟ ਮੰਗਦੇ ਹੋਏ ਸਮੂਹ ਵਾਸੀਆਂ ਤੋਂ ਆਸ਼ੀਰਵਾਦ ਲਿਆ ਅਤੇ ਲੋਕਾਂ ਨੇ ਖੁੱਲ ਕੇ ਨਾਲ ਚੱਲਣ ਅਤੇ ਸਮਰਥਨ ਦੇਣ ਦਾ ਵਾਅਦਾ ਕੀਤਾ ਅਤੇ ਉਥੇ ਹਾਜ਼ਰ ਵੋਟਰਾਂ ਨੂੰ ਕਿਹਾ ਕਿ ਦੁੱਖ-ਸੁੱਖ ਵਿਚ ਉਨਾਂ ਦੇ ਨਾਲ ਖੜੇ ਹਾਂ, ਜੋ ਮਧੋਕਪੁਰਾ ਵਾਸੀਆਂ ਨੇ ਪਿਆਰ ਦਿੱਤਾ ਹੈ ਉਸ ਨੂੰ ਕਦੀ ਵੀ ਭੁਲਾਇਆ ਨਹੀ ਜਾ ਸਕਦਾ। ਉਨਾਂ ਕਿਹਾ ਕਿ ਪੂਰੀ ਉਮੀਦ ਹੈ ਕਿ ਮਧੋਕਪੁਰਾ ਵਾਸੀ ਆਪਣੀ ਇਕ ਇਕ ਵੋਟ ਦੇ ਕੇ ਉਨਾਂ ਨੂੰ ਜੀਤ ਦਿਵਾਉਣਗੇ ਕਿਉਕਿ ਅਕਾਲੀ-ਭਾਜਪਾ, ਕਾਂਗਰਸ ਅਤੇ ਆਪ ਦੇ ਉਮੀਦਵਾਰ ਸ਼ਹਿਰੀ ਵਿਅਕਤੀ ਨਾ ਹੋ ਕੇ ਬਾਹਰੀ ਵਿਅਕਤੀ ਹਨ। ਜੋ ਜੀਤਣ ਜਾਂ ਹਾਰਣ ਤੋਂ ਬਾਅਦ ਕਦੀ ਵੀ ਮੁੜ ਕੇ ਨਜ਼ਰ ਨਹੀ ਆਉਂਦੇ ਅਤੇ ਕਦੀ ਵੀ ਦੁੱਖ-ਸੁੱਖ ‘ਚ ਸ਼ਾਮਲ ਨਹੀ ਹੁੰਦੇ, ਮੈਂ ਤਾਂ ਇਥੋ ਦਾ ਪੱਕਾ ਵਸਨੀਕ ਹੋਣ ਕਾਰਨ ਹਾਰ ਜਾਂ ਜਿੱਤ ਮੌਕੇ ਇਥੇ ਹੀ ਆਪ ਦੀ ਸੇਵਾ ਕਰਦਾ ਰਹਿਣਾ ਹੈ। ਇਸ ਲਈ ਆਪਣਾ ਕੀਮਤੀ ਵੋਟ ਬੇਅਰਥ ਨਹੀ ਕਰਨ, ਕਿਉ ਕਿ ਇਸ ਦੀ ਅਨਮੋਲ ਕੀਮਤ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply