
ਫਾਜਿਲਕਾ 16 ਅਪ੍ਰੈਲ ( ਵਿਨੀਤ ਅਰੋੜਾ ) – ਅੱਜ ਜਨਰਲ ਚੌਣ ਆਬਜਰਵਰ ਫਾਜਿਲਕਾ ਸ੍ਰੀ ਗੁਰਾਲਾ ਸ੍ਰੀ ਨੀਵਾਸਲੂ ਆਈ.ਏ.ਐਸ. ਤੇ ਉਨਾਂ ਦੀ ਟੀਮ ਵੱਲੋਂ ਅਸੈਂਬਲੀ ਹਲਕਾ ੮੦- ਜਿਲਾ ਫਾਜਿਲਕਾ ਦੇ ਹਲਕਿਆ ਦਾ ਦੌਰਾ ਕੀਤਾ ਗਿਆ । ਪਿੰਡ ਨਿਓਲਾਂ ਵਿਖੇ ਵਿਸ਼ੇਸ਼ ਚੈਕਿੰਗ ਦੌਰਾਨ ਉਨਾਂ ਵੱਲੋਂ ਇਕ ਟਵੈਰਾ ਗੱਡੀ ਜੋ ਕਿ ਚੋਣ ਸਮਗਰੀ ਲੈ ਕੇ ਜਾ ਰਹੀ ਸੀ ਦੀ ਅਚਨਚੇਤ ਪੜਤਾਲ ਕੀਤੀ ਗਈ । ਇਸ ਗੱਡੀ ਵਿਚੌ ਉਨਾ ਨੂੰ ਇਕ ਰਾਜਨੀਤਕ ਪਾਰਟੀ ਦੀ ਚੋਣਾਂ ਨਾਲ ਸਬੰਧਤ ਸਮਗਰੀ ਪ੍ਰਾਪਤ ਹੋਨ ਤੇ ਅਤੇ ਬਿਨਾਂ ਪ੍ਰਵਾਨਗੀ ਚਲਣ ਤੇ ਇਹ ਗੱਡੀ ਇਮਪਾਉਂਡ ਕਰ ਲਈ ਗਈ ਅਤੇ ਇਸ ਸਬੰਧੀ ਅਗਲੀ ਕਾਰਵਾਈ ਲਈ ਕੇਸ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਨਰਲ ਚੋਣ ਨਿਗਰਾਨ ਸ੍ਰੀ ਗੁਰਾਲਾ ਸ੍ਰੀ ਨਿਵਾਸਲੂ ਨੇ ਦੱਸਿਆ ਕਿ ਇਸ ਗੱਡੀ ਨੰ: ਡੀ.ਐਲ.4 ਸੀ.ਏ.ਡੀ. 4154 ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ 30 ਝੰਡੇ, ਬੀ. ਜੇ. ਪੀ ਦੇ 33 ਝੰਡੇ, ਬੈਨਰ ਐਸ.ਏ.ਡੀ.147, ਪ੍ਰੈਫਲੈਟ ਐਸ.ਏ.ਡੀ.39, ਡੋਰ ਸਟਿੰਕਰ-112, ਵਿਜਟਿਗ ਕਾਰਡ 52, ਅਤੇ 66 ਆਦਿ ਚੋਣ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨਾਂ ਵੱਲੋਂ ਇਹ ਵੀ ਆਦੇਸ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਵੀ ਉਮੀਦਵਾਰ ਆਦਰਸ ਚੋਣ ਜਾਪਤਾ ਦੀ ਉਲੰਘਨਾ ਕਰਦਾ ਹੈ ਜਾਂ ਬਿਨਾਂ ਪ੍ਰਵਾਨਗੀ ਕੋਈ ਵੀ ਵਾਹਨ ਚਲਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media