Wednesday, December 31, 2025

ਮਲਹੋਤਰਾ ਪਰਿਵਾਰ ਨੂੰ ਗਹਿਰਾ ਸਦਮਾ, ਨੋਜਵਾਨ ਲੜਕੇ ਦੀ ਦਿਲ ਦੇ ਦੌਰੇ ਮੌਤ

Photo20
ਜੰਡਿਆਲਾ ਗੁਰੂ, 16 ਅਪ੍ਰੈਲ (ਹਰਿੰਦਰਪਾਲ ਸਿੰਘ)- ਸ੍ਰੀ ਮੋਹਨ ਲਾਲ ਮਲਹੋਤਰਾ ਦੇ ਨੋਜਵਾਨ ਪੁੱਤਰ ਵਿਜੈ ਕੁਮਾਰ (ਰੰਕਾ) ਦੀ ਬੇਵਕਤੀ ਮੋਤ ਨਾਲ ਮਲਹੋਤਰਾ ਪਰਿਵਾਰ ਨੂੰ ਗਹਿਰਾ ਝਟਕਾ ਲੱਗਾ। 40 ਸਾਲਾ ਰੰਕਾ ਅਪਨੇ ਪਿਛੇ ਵਿਧਵਾ ਪਤਨੀ, ਇਕ ੯ ਸਾਲਾ ਲੜਕਾ ਅਭਿਸ਼ੇਸ਼ਵਰ ਅਤੇ 10 ਵੀਂ ਕਲਾਸ ਦੀ ਵਿਦਿਆਰਥਣ 15 ਸਾਲਾ ਲੜਕੀ ਰੀਆ ਮਲਹੋਤਰਾ ਛੱਡ ਗਿਆ ਹੈ। 15 ਅਪ੍ਰੈਲ ਸਵੇਰੇ 7-00 ਵਜੇ ਦਿਲ ਦੇ ਦੌਰੇ  ਬਾਅਦ ਇਲਾਜ ਲਈ ਅੰਮ੍ਰਿਤਸਰ ਅਸਕਾਰਟ ਹਸਪਤਾਲ ਲੈ ਜਾਣ ਤੇ ਰੰਕਾ ਰਸਤੇ ਵਿਚ ਹੀ ਦਮ ਤੋੜ ਗਿਆ।  16 ਅਪ੍ਰੈਲ ਸਵੇਰੇ 9-00 ਵਜੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।  ਅੰਤਿਮ ਸਸਕਾਰ ਮੋਕੇ ਹਜ਼ਾਰਾ ਸੇਜਲ ਅੱਖਾਂ ਵਲੋਂ ਉਸਨੂੰ ਅੰਤਿਮ ਵਿਦਾਇਗੀ ਦਿੱਤੀ ਗਈ।ਜਿਸ ਵਿਚ ਹਰ ਇਕ ਭਾਈਚਾਰੇ ਨਾਲ ਸਬੰਧਤ ਮੋਹਤਬਰਾ ਤੋਂ ਇਲਾਵਾ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਨਗਰ ਕੋਂਸਲ ਪ੍ਰਧਾਨ ਰਵਿੰਦਰਪਾਲ ਕੁੱਕੂ,  ਰਾਜਕੁਮਾਰ ਮਲਹੋਤਰਾ,  ਬਲਜੀਤ ਸਿੰਘ ਜਲਾਲਉਸਮਾ ਹਲਕਾ ਵਿਧਾਇਕ,  ਜਤਿੰਦਰ ਸਿੰਘ ਨਾਟੀ,  ਕੁਲਵੰਤ ਸਿੰਘ ਮਲਹੋਤਰਾ,  ਮਦਨ ਲਾਲ, ਚਰਨਜੀਤ ਵਿੱਗ, ਇੰਦਰ ਸਿੰਘ ਮਲਹੋਤਰਾ,  ਸੰਨੀ ਸ਼ਰਮਾ,  ਰਣਧੀਰ ਸਿੰਘ ਮਲਹੋਤਰਾ,  ਦੀਪ ਸਿੰਘ ਮਲਹੋਤਰਾ,  ਦੀਪਕ ਭਾਟੀਆ, ਜੋਗਿੰਦਰਪਾਲ ਸੂਰੀ, ਬਲਰਾਮ ਸੂਰੀ,  ਬ੍ਰਿਜ ਲਾਲ,  ਅਸ਼ੋਕ ਕੁਮਾਰ ਆਦਿ ਹਾਜ਼ਿਰ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply