ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਹੋਣ ਦਾ ਪਰਦਾਫਾਸ਼ ਹੋਇਆ- ਮਨਮੋਹਨ ਟੀਟੂ

ਅੰਮ੍ਰਿਤਸਰ, 10 ਸਤੰਬਰ (ਗੁਰਚਰਨ ਸਿੰਘ)- ਆਮ ਆਦਮੀ ਪਾਰਟੀ ਦੇ ਸੀਨੀਅਰ ਕੌਮੀ ਲੀਡਰ ਕੁਮਾਰ ਵਿਸ਼ਵਾਸ਼ ਵਲੋਂ ਬੀਤੇ ਦਿਨੀ ਸੰਤ ਜਰਨੈਲ ਸਿੰਘ ਭਿੰਡਾਰਾਵਾਲਾ ਖਿਲਾਫ ਕੀਤੀ ਬਿਆਨਬਾਜ਼ੀ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਤੇ ਗੱਸੇ ਦੀ ਲਹਿਰ ਹੈ ਤੇ ਸਿੱਖ ਜਥੇਬੰਦੀਆਂ ਵਲੋਂ ਲਗਾਤਾਰ ਕੁਮਾਰ ਵਿਸ਼ਵਾਸ਼ ਦੇ ਖਿਲਾਫ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।ਜਿਸ ਤਹਿਤ ਅੱਜ ‘ਹੋਲੀ ਸਿੱਟੀ ਟਰੱਸਟ’ ਦੇ ਪ੍ਰਧਾਨ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਵਿਚ ਇਕੱਤਰ ਹੋਈਆਂ ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਅੰਮ੍ਰਿਤਸਰ ਸ਼ਹਿਰ ਦੇ ਚੌਕ ਚਾਟੀਵਿੰਡ ਵਿਚ ਕੁਮਾਰ ਵਿਸ਼ਵਾਸ਼ ਖਿਲਾਫ ਰੋਸ ਮੁਜਾਹਰਾ ਕਰਦੇ ਹੋਏ ਜੰਮ ਕੇ ਨਾਹਰੇਬਾਜੀ ਕੀਤੀ ਅਤੇ ਚੌਕ ਵਿਚ ਪੁਤਲਾ ਸਾੜਿਆ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ: ਮਨਮੋਹਨ ਸਿੰਘ ਟੀਟੂ ਨੇ ਕਿਹਾ ਕਿ ਕੁਮਾਰ ਵਿਸ਼ਵਾਸ਼ ਵਲੋਂ ਕੌਮ ਦੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਖਿਲਾਫ ਕੀਤੀ ਬੇਤੂਕੀ ਬਿਆਨਬਾਜੀ ਨੂੰ ਸਿੱਖ ਸੰਗਤਾਂ ਕਦੇ ਬਰਦਾਸ਼ਤ ਨਹੀਂ ਕਰ ਸਕਦੀਆਂ ਤੇ ਆਪ ਨੇਤਾ ਦੀ ਇਸ ਗਲਤ ਬਿਆਨਬਾਜੀ ਨੇ ਆਮ ਆਦਮੀ ਪਾਰਟੀ ਨੂੰ ਇਕ ਫਿਰਕਾਪਰਸਤ ਪਾਰਟੀ ਹੋਣ ਦਾ ਸਬੂਤ ਦਿੱਤਾ ਹੈ।ਸ: ਟੀਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਥੇ ਦਿੱਲੀ ਵਿਚ ਵੋਟਾਂ ਲੈਂਣ ਵੇਲੇ ਸਿੱਖਾਂ ਦੀ ਹਿਮਾਇਤ ਲੈਂਣ ਲਈ ਸਿੱਖ ਕੌਮ ਦੇ ਹਿਤਾਇਸ਼ੀ ਹੋਣ ਦਾ ਡਰਾਮਾ ਕਰਦੀ ਰਹੀ ਹੈ ਜਦਕਿ ਆਪ ਨੇਤਾ ਦੀ ਇਸ ਬਿਆਨਬਾਜੀ ਨਾਲ ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਹੋਣ ਦਾ ਪਰਦਾਫਾਸ਼ ਹੋਇਆ ਹੈ।
ਇਸ ਰੋਸ ਮੁਜਾਹਰੇ ਵਿਚ ਹੋਰਨਾ ਤੋਂ ਇਲਾਵਾ ਜਥੇ:ਪੂਰਨ ਸਿੰਘ ਮੱਤੇਵਾਲ, ਪ੍ਰਿਤਪਾਲ ਸਿੰਘ ਲਾਲੀ ਕੌਂਸਲਰ, ਕੁਲਦੀਪ ਸਿੰਘ ਪੰਡੋਰੀ ਪ੍ਰਧਾਨ ਤਾਲਮੇਲ ਦਲ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਬਾਬਾ ਸੰਤੋਖ ਸਿੰਘ ਨਿਹੰਗ, ਜਸਪਾਲ ਸਿੰਘ ਜੱਜੀ ਪ੍ਰਧਾਨ ਗੁਰਦੁਆਰਾ ਬੇਕੂੰਠ ਧਾਮ, ਸੁਖਵੰਤ ਸਿੰਘ ਸ੍ਰੌਮਣੀ ਗਤਕਾ ਅਖਾੜਾ, ਰਜਿੰਦਰ ਸਿੰਘ ਬਿੱਟੂ ਪ੍ਰਧਾਨ ਗੁਰਦੁਆਰ ਬਾਬਾ ਲੱਛਮਣ ਸਿੰਘ ਸ਼ਹੀਦ, ਨਵਜੀਤ ਸਿੰਘ ਲੱਕੀ, ਸਵਿੰਦਰ ਸਿੰਘ ਵਸੀਕਾ, ਹਰਪ੍ਰੀਤ ਸਿੰਘ ਮਨੀ, ਗੁਰਮਖਬੀਰ ਸਿੰਘ, ਰਣਜੀਤ ਸਿੰਘ ਭਗਤ ਪ੍ਰਧਾਨ ਕਲਗੀਧਰ ਸੇਵਕ ਸਭਾ, ਨਿਸ਼ਾਨ ਸਿੰਘ ਹੈਪੀ, ਮਾਨ ਸਿੰਘ, ਗਿਆਨੀ ਦਵਿੰਦਰ ਸਿੰਘ, ਸ਼ਾਮ ਲਾਲ, ਸੁਖਜਿੰਦਰ ਸਿੰਘ ਪ੍ਰਿੰਸ, ਗੁਰਮਖ ਸਿੰਘ ਖਾਲਸਾ, ਤਿਲਕ ਰਾਜ ਪ੍ਰਧਾਨ, ਭਗਵੰਤ ਸਿੰਘ ਭਾਟੀਆ, ਸਰਬਜੀਤ ਸਿੰਘ ਲਾਟੀ, ਸਤਨਾਮ ਸਿੰਘ ਵਿਰਦੀ, ਗੁਰਸ਼ਰਨ ਸਿੰਘ ਨਾਮਧਾਰੀ, ਗੁਰਪਾਲ ਸਿੰਘ ਸਮੇਤ ਸਮੂਹ ਮੈਂਬਰ ਸ਼ਬਦ ਚੌਕੀ ਜਥਾ ਗੁਰਦੁਆਰਾ ਸ਼ਹੀਦ ਗੰਜ ਤੇ ਗੁਰੁ ਗੋਬਿੰਦ ਸਿੰਘ ਸੇਵਾ ਸੋਸਾਇਟੀ ਆਦਿ ਮੌਜੂਦ ਸਨ।
Punjab Post Daily Online Newspaper & Print Media