Thursday, March 5, 2026

ਚੀਫ ਖਾਲਸਾ ਦੀਵਾਨ ਵਲੋਂ ਮੈਂਬਰਾਂ ਅਤੇ ਕਰਮਚਾਰੀਆਂ ਲਈ ਵਿਸ਼ੇਸ਼ ਮੈਡੀਕਲ ਪਾਲਿਸੀ

PPN1209201518

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ ਸੱਗੂ) – ਸੇਵਾ ਅਤੇ ਸਿਖਿਆ ਦੇ ਖੇਤਰ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ 114 ਸ਼ਾਲ਼ ਪੁਰਾਤਨ ਸਿੱਖ ਸੰਸਥਾ ਚੀਫ ਖਾਂਲਸਾ ਦੀਵਾਨ ਵਲੋਂ ਇਸ ਅਧੀਨ ਚੱਲ ਰਹੇ ਸਕੂਲਾਂ, ਕਾਲਜਾਂਫ਼ ਆਸ਼ਰਮਾਂਫ਼ ਹਸਪਤਾਲਾਂ ਦੇ ਕਰਮਚਾਰੀਆਂ ਦੀ ਭਲਾਈ ਅਤੇ ਸੋਸ਼ਲ ਸਕਿਉਰਿਟੀ ਹਿੱਤ ਇਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ।ਜਿਸ ਨਾਲ ਕਰਮਚਾਰੀ ਜਰੂਰਤ ਪੈਣ ਤੇ ਆਪਣਾ, ਆਪਣੀ ਪਤਨੀਫ਼ ਪਤੀ ਅਤੇ ਬਚਿੱਆਂ ਦੀ ਕਿਸੇ ਸੀਰੀਅਸ ਬੀਮਾਰੀ ਦਾ ਵਧੀਆ ਹਸਪਤਾਲ ਵਿਚ ੱਚੰਗੇ ਤੋਂ ਚੰਗਾ ਇਲਾਜ ਜਾਂ ਉਪਰੇਸ਼ਨ ‘ਤੇ ਹੋਣ ਵਾਲਾ ਖਰਚ ਮੈਡੀਕਲ ਪਾਲਿਸੀ ਰਾਹੀਂ ਕਰਵਾ ਸਕਦਾ ਹੈ।ਇਸ ਵਿਸ਼ੇਸ਼ ਸੁਵਿਧਾ ਦੇ ਵਾਅਦਿਆਂ ਤੋਂ ਜਾਣੂ ਕਰਵਾਉਣ ਲਈ ਅੱਜ ਸ੍ਰੀ ਗੁਰੁ ਹਰਿ ਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ ਟੀ ਰੋਡ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਚੀਫ ਖਾਲਸਾ ਅਧੀਨ ਆਉਂਦੇ ਸਾਰੇ ਅਦਾਰਿਆਂ ਦੇ ਮੈਂਬਰ ਇੰਚਾਰਜਜ, ਪ੍ਰਿਸੀਪਲਾਂ ਅਤੇ ਸੀ. ਖੇ. ਡੀ ਦੇ ਹੋਰ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਸੈਮੀਨਾਰ ਵਿਚ ਦੱਸਿਆ ਗਿਆ ਕਿ 1-90 ਸਾਲ ਤੱਕ ਦੀ ਉਮਰ ਹੱਦ ਦੇ ਕਰਮਚਾਰੀ ਜਾਂ ਉਸ ਦੇ ਪਰਿਵਾਰਕ ਮੈਂਬਰ ਦਾ ਜੇ ਕਿਸੇ ਪੁਰਾਣੀ ਬੀਮਾਰੀ ਦਾ ਇਲਾਜ ਚੱਲ ਰਿਹਾ ਹੈ ਜਾਂ ਉਸ ਨੂੰ ਕੋਈ ਪੈਦਾਇਸ਼ੀ ਅੰਦਰੂਨੀ ਬੀਮਾਰੀ ਹੈ, ਤਾਂ ਵੀ ਉਸ ਨੂੰ ਇਸ ਸੁਵਿਧਾ ਦਾ ਫਾਇਦਾ ਹੋਵੇਗਾ।ਇਸ ਪਾਲਿਸੀ ਅਧੀਨ ਅੱਤਵਾਦ ਕਾਰਨ ਉਤਪੰਨ ਜਖਮ ਸੰਬੰਧੀ ਖਰਚ ਵੀ ਸ਼ਾਮਲ ਹਨ। ਪ੍ਰਸੂਤੀ ਲਾਭ ਦੀ ਹੱਦ ਨਾਰਮਲ ਡਿਲੀਵਰੀ ਲਈ 25,000 ਅਤੇ ਸੀਜੇਰਿਅਨ ਲਈ 50,000 ਮਿਥੀ ਗਈ ਹੈ। ਨਵ-ਜੰਮੇ ਬੱਚੇ ਵੀ ਪਹਿਲੇ ਦਿਨ ਤੋਂ ਇਸ ਮੈਡੀਕਲ ਪਾਲਿਸੀ ਸਹੂਲਤ ਲਈ ਯੋਗ ਮੰਨੇ ਜਾਣਗੇ।
ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਚੀਫ ਖਾਲਸਾ ਦੀਵਾਨ ਅਦਾਰਿਆਂ ਦੇ ਕਰਮਚਾਰੀਆਂ ਅਤੇ ਮੈਂਬਰਾਂ ਨੂੰ ਹੀ ਇਸ ਗਰੁੱਪ ਮੈਡੀਕਲ ਪਾਲਿਸੀ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਜਿਸ ਦੇ 50 ਫੀਸਦੀ ਹਿੱਸੇ ਦੀ ਅਦਾਇਗੀ ਚੀਫ ਖਾਲਸਾ ਦੀਵਾਨ ਵਲੋਂ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਇਹ ਸਪੈਸ਼ਲ ਮੈਡੀਕਲ ਪਾਲਿਸੀ ਚੀਫ ਖਾਲਸਾ ਦੀਵਾਨ ਮੈਂਬਰਾਂ ਅਤੇ ਕਰਮਚਾਰੀਆਂ ਲਈ ਵਿਸ਼ੇਸ਼ ਤੌਰ ‘ਤੇ ਐਡੀਸ਼ਨਲ ਵਾਧਿਆਂ ਨਾਲ ਡਿਜ਼ਾਇਨ ਕੀਤੀ ਗਈ ਹੈ ਜਿਹੜੇ ਆਮ ਪਾਲਿਸੀ ਵਿਚ ਨਹੀਂ ਰੱਖੇ ਜਾਂਦੇ।
ਇਸ ਮੋਕੇ ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਆਮ ਆਦਮੀ ਵਾਸਤੇ ਐਕਸੀਡੈਂਟ ਕੇਸ ਜਾਂ ਕਿਸੇ ਵੀ ਬੀਮਾਰੀ ਦੇ ਇਲਾਜ ਲਈ ਮੈਡੀਕਲ ਖਰਚੇ ਚੁਕਣੇ ਬਹੁਤ ਹੀ ਮੁਸ਼ਕਿਲ ਹਨ।ਇਸ ਦੇ ਮੱਦੇਨਜਰ ਚੀਫ ਖਾਲਸਾ ਦੀਵਾਨ ਵਲੋਂ ਆਪਣੇ ਮੈਂਬਰਾਂ ਅਤੇ ਕਰਮਚਾਰੀਆਂ ਦੇ ਸੁਰਖਿਅਤ ਭਵਿੱਖ ਅਤੇ ਚਿੰਤਾ ਰਹਿਤ ਜੀਵਨ ਲਈ ਇਕ ਠੋਸ ਕਦਮ ਚੁੱਕਿਆ ਗਿਆ ਹੈ।ਉਹਨਾਂ ਕਿਹਾ ਕਿ ਲੋਕ ਹਿੱਤ ਕਾਰਜਾਂ ਅਤੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਕਰਕੇ ਹੀ ਚੀਫ ਖਾਲਸਾ ਦੀਵਾਨ ਦਿਨ-ਬ-ਦਿਨ ਤਰੱਕੀ ਦੀਆਂ ਪੁਲਾਘਾਂ ਪੁੱਟ ਰਿਹਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply