ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਪੈਨਸਨਰਜ਼/ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਮਾਡਲ ਟਾਉਨ ਫੇਜ਼-1 ਦੀ ਮੀਟਿੰਗ ਨਰਕੇਵਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਇਸ ਮੌਕੇ ਨੈਬ ਸਿੰਘ ਜਨਰਲ ਸਕੱਤਰ ਨੇ ਸਟੇਜ ਸੰਭਾਲਾਉਣ ਦੀ ਸੇਵਾ ਕੀਤੀ।ਇਸ ਮੌਕੇ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਨਵਰੀ 2014 ਅਤੇ ਜੁਲਾਈ 2014 ਦਾ ਡੀਏ 17 ਮਹੀਨਿਆਂ ਦਾ ਬਕਾਇਆ, 1 ਜਨਵਰੀ 2006 ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀਆਂ ਦੀ ਪੈਨਸ਼ਨ ਵਚ ਤਰੁਟੀਆਂ ਦੂਰ ਕਰਨ, ਜਨਵਰੀ 2006 ਤੋਂ 30/11/2011 ਤੱਕ ਰਿਟਾਇਰ ਹੋਏ ਪੈਨਸ਼ਨਾਂ ਦੀ ਸਮਾਨਤਾ ਕਰਨ ਸੰਬੰਧੀ, ਪੰਜਾਬ ਸਰਕਾਰ ਵਲੋਂ ਛੇਵਾਂ ਪੈ ਕਮਿਸ਼ਨ ਬਿਨਾਂ ਕਿਸੇ ਤੋਂ ਸਥਾਪਤ ਕਰਨ ਬਾਰੇ,ਪੈਨਸ਼ਨਰ ਅਤੇ ਸਿਨੀਅਰ ਸਿਟੀਜਨਜ਼ ਨੂੰ ਪਹਿਲਾ ਦੇ ਅਧਾਰ ਤੇ ਸਰਕਾਰੀ ਦਫ਼ਤਰਾਂ ਵਿਚ ਅਟੈਂਡ ਕਰਨ ਲਈ ਯੋਗ ਨੌਟਿਸ ਬੋਰਡ ਲਗਣ,ਦੇਸ਼ ਦੇ ਬਡਮੁੱਲਾ ਸਰਮਾਇਆ ਹੋਣ ਕਾਰਨ ਯੋਗ ਸਤਿਕਾਰ ਮਿਲ ਸਕੇ, ਬਝਵਾਂ ਮੈਡੀਕਲ ਭੱਤਾ 2500/- ਰੁਪਏ ਪ੍ਰਤੀ ਮਹੀਨਾ,ਸੀਨੀਅਰ ਸਿਟੀਜਨਜ਼ ਨੂੰ ਬੱਸਾਂ ਵਿਚ ਅੱਧੇ ਕਿਰਾਏ ਤੇ ਸਫ਼ਰ ਦੀ ਸਹੂਲਤ ਲਾਗੂ ਕਰਨ, ਪੈਨਸਨਰਜ਼/ਸੀਨੀਅਰ ਸਿਟੀਜਨਾਂ ਨੂੰ ਜਿਲਾਂ ਕਮੇਟੀਆਂ ਵਿਚ ਮੇਂਬਰ ਬਣਾਉਣ ਦੀ ਮੰਗ ਤਾਂ ਜੋ ਯੋਗ ਹੱਕ ਹਾਸਲ ਹੋ ਸਕੇ, ਪੀਣ ਵਾਲੇ ਦੀ ੋਪਲਾਈ ਵਿੱਚ ਸੁਧਾਰ ਲਿਆਉਣਾ ਅਤੇ ਲੇਟ ਹੋਣ ਦੀ ਸੂਰਤ ਵਿਚ ਜੁਰਮਾਨਾ 25ਪ੍ਰਤੀਸ਼ਤ ਤੋਂ ਘੱਟਾ ਕੇ 2 ਪ੍ਰਤੀਸ਼ਤ ਕੀਤਾ ਜਾਵੇ, ਅਵਾਰਾ ਜਾਨਵਰਾਂ ਦੀ ਰੋਕ ਥਾਮ ਲਈ ਯੋਗ ਕਦਮ ਚੁੱਕੇ ਜਾਣ ਆਦਿ ਬਾਰੇ ਵਿਚਾਰਾਂ ਕੀਤੀਆਂ।ਇਸ ਮੀਟਿੰਗ ‘ਚ ਹਾਜ਼ਰ ਮੈਂਬਰਾਂ ਵਿਚ ਕਰਤਾਰ ਸਿੰਘ ਵੜੈਚ, ਜਸਵੰਤ ਸਿੰਘ ਜਨਰੈਲ ਸਿੰਘ, ਭਾਗ ਸਿੰਘ, ਜਗਦੀਸ਼ ਵਰਮਾਂ, ਓ.ਪੀ ਸਿਡਾਨਾ, ਮਹਿੰਦਰ ਸਿੰਘ, ਅਮਰ ਚੰਦ ਤੋਂ ਇਲਾਵਾ ਹੋਰ ਵੀ ਭਾਰੀ ਗਿਣਤੀ ਚ ਮੈਂਬਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …
Punjab Post Daily Online Newspaper & Print Media