Wednesday, December 31, 2025

ਵੀਨੂੰ ਬਾਦਲ ਨੇ ਘਰ-ਘਰ ਜਾ ਕੇ ਆਪਣੇ ਪਤੀ ਬਾਦਲ ਲਈ ਮੰਗੀਆਂ ਵੋਟਾਂਂ

PPN190401 ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-  ਸ੍ਰੀਮਤੀ ਵੀਨੂੰ ਬਾਦਲ ਧਰਮ ਪਤਨੀ ਮਨਪ੍ਰੀਤ ਬਾਦਲ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਮੇਟੀ, ਸਾਬਕਾ ਮੰਤਰੀ ਪੰਜਾਬ ਹਰਮੰਦਰ ਜੱਸੀ ਵਲੋਂ ਘਰ-ਘਰ ਜਾ ਕੇ ਮਨਪ੍ਰੀਤ ਬਾਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜੋ ਹੱਥ ਪੰਜੇ ਦੇ ਨਿਸ਼ਾਨ ‘ਤੇ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹਨ, ਨੇ ਕਾਂਗਰਸ ਵਰਕਰਾਂ ਅਤੇ ਅਹੁੱਦੇਦਾਰ ਨਾਲ ਆਰਿਆ ਸਮਾਜ ਚੌਕ, ਕੋਰਟ ਰੋਡ, ਮਹਿਣਾ ਚੌਕ ਆਦਿ ਇਲਾਕਿਆਂ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਇਹ ਸਮਾਂ ਹੈ ਵਪਾਰ ਨੂੰ ਬਚਾਉਣ ਦਾ, ਸੋ ਆਪਣੇ ਵਪਾਰ ਨੂੰ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਚਾਉਣ ਅਤੇ ਪੰਜਾਬ ਦੀ ਖੁਸ਼ਹਾਲੀ ਲਈ 30 ਅਪ੍ਰੈਲ ਨੂੰ ਹੱਥ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਗਾ ਕੇ ਮਨਪ੍ਰੀਤ ਬਾਦਲ ਨੂੰ ਕਾਮਯਾਬ ਕਰੋ। ਸ੍ਰੀਮਤੀ ਵੀਨੂੰ ਬਾਦਲ ਨੂੰ ਲੋਕਾਂ ਨੇ ਭਰਵਾਂ ਹੁੰਗਾਰਾਂ ਦਿੱਤਾ। ਅਕਾਲੀ-ਭਾਜਪਾ ਪਾਸ ਵਪਾਰੀ ਵਰਗ ਦੇ ਹਿੱਤ ਲਈ ਕੁੱਝ ਵੀ ਨਹੀ ਹੈ ਅਤੇ ਪੰਜਾਬ ਸਰਕਾਰ ਕੋਲ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਪੈਸੇ ਦੀ ਬਰਵਾਦੀ ਤੋਂ ਇਲਾਵਾ ਹੋਰ ਕੁੱਝ ਨਹੀ। ਮੌਜੂਦਾ ਪੰਜਾਬ ਸਰਕਾਰ ਦੀਆਂ ਵਪਾਰੀ ਵਿਰੋਧੀ ਨੀਤੀਆਂ ਕਾਰਨ ਅੱਜ ਪੰਜਾਬ ਦਾ ਵਪਾਰ ਤਬਾਹ ਹੋ ਗਿਆ ਹੈ। ਇਸ ਮੌਕੇ ਜਿਲਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂੰਬਾ, ਇਕਬਾਲ ਢਿਲੋਂ, ਮਿਸੇਜ ਰੂਬੀ ਗਰੇਵਾਲ, ਕੇ.ਕੇ ਅਗਰਵਾਲ ਡੇਲੀਗੇਟ ਪੀ.ਪੀ.ਸੀ.ਸੀ., ਸੁਰੇਸ਼ ਬਾਂਸਲ, ਜਸਵੰਤ ਗੋਲਡੀ, ਵਿਜੇ ਗੋਇਲ, ਰਣਜੀਤ ਕੌਰ ਰੋਮਾਣਾ, ਕੈਪਟਨ ਮਲ ਸਿੰਘ, ਨੰਦ ਲਾਲ ਸਿੰਗਲਾ, ਨੱਥੂ ਰਾਮ, ਰਾਧੇ ਸ਼ਾਮ ਆਦਿ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

 

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply