Monday, July 14, 2025
Breaking News

ਟੈਕਸਾਂ ਦੀ ਭਰਮਾਰ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ-ਸਤੀਸ਼

PPN190402
ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਪੰਜਾਬ ਵਿਚ ਰਾਜ ਨਹੀ ਸੇਵਾ ਦਾ ਨਾਅਰੇ ਦੇ ਕੇ ਸੱਤਾ ਵਿਚ ਆਉਣ ਵਾਲੀ ਅਕਾਲੀ-ਭਾਜਪਾ ਸਰਕਾਰ ਦੀ ਇਸ ਸੇਵਾ ਨਾਲ ਜਨਤਾ ‘ਚ ਹਾਹਾਕਾਰ ਮਚੀ ਹੋਈ ਹੈ।ਰੇਤ ਸੋਨੇ ਤੋਂ ਵੀ ਮਹਿੰਗੀ ਹੋਣ ਕਾਰਨ ਲੋਕ ਮਕਾਨ ਨੂੰ ਤਰਸ ਰਹੇ ਹਨ। ਟੈਕਸਾਂ ਦੀ ਭਰਮਾਰ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ, ਲੋਕ ਆਪਣੇ ਮਕਾਨਾਂ ‘ਚ ਕਿਰਾਏਦਾਰ ਬਣ ਚੁੱਕੇ ਹਨ।ਇਹ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਬਠਿੰਡਾ ਤੋਂ ਅਜਾਦ ਉਮੀਦਵਾਰ ਸਤੀਸ਼ ਬਠਿੰਡਾ ਨੂੰ ਪੈਰਿਸ ਬਨਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਦਾਅਵੇ ਖੋਖਲੇ ਬਣ ਚੁੱਕੇ ਹਨ। ਬੇਰੁਜ਼ਗਾਰ ਨੌਜਵਾਨ ਪੀੜੀ ਰੁਜ਼ਗਾਰ ਦੀ ਖਾਤਰ ਹੜਤਾਲ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਹੈ।ਕਿਤੇ ਪੀਣ ਦਾ ਪਾਣੀ ਨਹੀ ਅਤੇ ਕਿਤੇ ਬਰਸਾਤ ਦਾ ਪਾਣੀ ਨਿਕਾਸ ਨਾ ਹੋਣ ਕਾਰਨ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਸੰਗਤ ਦਰਸ਼ਨ ਦੇ ਨਾਮ ‘ਤੇ ਲੋਕਾਂ ਨੂੰ ਉੱਲੂ ਬਣਾਇਆ ਜਾ ਰਿਹਾ ਹੈ।ਲੋਕਾਂ ਨੂੰ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਬਚਣ ਅਤੇ ਅਸਲੀ ਇਨਸਾਨ ਦੀ ਪਹਿਚਾਣ ਕਰਨੀ ਹੋਵੇਗੀ, ਕਿਉਂਕਿ ਅਕਾਲੀ-ਕਾਂਗਰਸ ਵਾਲੇ ਸਾਰੇ ਹੀ ਇਕੋ ਥਾਲੀ ਦੇ ਚਿੱਟੇ ਬੱਟੇ ਹਨ। ਅਕਾਲੀ-ਭਾਜਪਾ ਸਰਕਾਰ ਜਨਤਾ ਦੀਆਂ ਜੇਬਾਂ ਖਾਲੀ ਕਰਕੇ ਅਪਣੇ ਖਜ਼ਾਨੇ ਭਰ ਰਹੀ ਹੈ ਨਾ ਕਿ ਸਰਕਾਰੀ ਖਜ਼ਾਨੇ, ਸੂਬੇ ਦਾ ਵਿਕਾਸ ਨਹੀ ਹੋ ਰਿਹਾ ਆਪਣੇ ਨਿੱਜੀ ਖਾਤਿਆਂ ਦਾ ਵਿਕਾਸ ਹੋ ਰਿਹਾ ਹੈ।ਉਥੇ ਹੀ ਕੇਂਦਰ ਸਰਕਾਰ ਨੇ ਆਪਣੇ 10  ਸਾਲਾਂ ‘ਚ ਜਨਤਾ ਨੂੰ ਮਹਿੰਗਾਈ, ਬੇਰਜ਼ੁਗਾਰੀ ਅਤੇ ਭ੍ਰਿਸ਼ਟਾਚਾਰ ਤੋਂ ਬਗੈਰ ਕੁਝੱ ਪੱਲੇ ਨਹੀ ਪਾਇਆ। ਉਨਾਂ ਨੇ ਕਿਹਾ ਕਿ ਆਪਣੇ ਹੱਕ ਭਾਵ ਕਿ ਵੋਟ ਦੀ ਤਾਕਤ ਵਰਤਕੇ ਅਕਾਲੀ-ਭਾਜਪਾ, ਕਾਂਗਰਸ ਨੂੰ ਸਬਕ ਸਿਖਾਉਂਦੇ ਹੋਏ ਆਪਣੇ ਘਰੇਲੂ ਅਤੇ ਸਹੀ ਹੱਕਦਾਰ ਦੇ ਚੋਣ ਨਿਸ਼ਾਨ ਟੈਲੀਫੋਨ ਦਾ ਬਟਨ ਦਿਵਾਓ ਅਤੇ ਜਿਤਾਓ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply