ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਵਿਸਾਖੀ ਵਾਲੇ ਦਿਨ ਬਠਿੰਡਾ ਤਲਵੰਡੀ ਰੋਡ ਤੇ ਪੀ.ਆਰ.ਟੀ.ਸੀ. ਦੀ ਬੱਸ ਨੰਬਰ ਪੀ.ਬੀ. -11 ਐਸ . 6946 ਦੇ ਕੰਡਕਟਰ ਨਾਲ ਕੁੱਟਮਾਰ ਕਰਕੇ ਪੈਸੇ ਖੋਹਣ ਅਤੇ ਉਕਤ ਬਸ ਦੇ ਦੀ ਤੋੜ ਭੰਨ ਕਰਨ ਦੇ ਮਾਮਲੇ ਵਿੱਚ ਪੁਲਿਸ ਵਲੋਂ ਕਰੀਬ ਡੇਢ ਦਰਜਨ ਲੋਕਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਪਰ ਪੁਲਿਸ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕੀਤੇ ਜਾਣ ਤੋਂ ਭੜਕੇ ਸਾਥੀ ਕਰਮਚਾਰੀਆਂ ਨੇ ਅੱਜ ਇਲਾਕੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਬੱਸ ਅੱਡਾ ਚੌਕ ਤੇ ਜਾਮ ਲਗਾ ਦਿੱਤਾ। ਇਥੇ ਜ਼ਿਕਰਯੋਗ ਗੱਲ ਤਾਂ ਇਹ ਰਹੀ ਕਿ ਚੋਣ ਜਾਬਤੇ ਦੀ ਉਲੰਘਣਾ ਖੁਲੇਆਮ ਹੁੰਦੀ ਰਹੀ ਤੇ ਪੁਲਿਸ ਮੂਕ ਦਰਸ਼ਕ ਬਣਕੇ ਸਭ ਕੁੱਝ ਵੇਖਦੀ ਰਹੀ। ਉਕਤ ਪ੍ਰਦਰਸ਼ਨ ਦੇ ਚੱਲਦੇ ਇੱਕ ਘੰਟਾ ਟਰੈਫਿਕ ਜਾਮ ਰਿਹਾ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਾਮਲਾ ਗੰਭੀਰ ਹੁੰਦੇ ਵੇਖ ਡੀਐਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਪੁਲਿਸ ਟੀਮ ਲੈ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਜਿਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ 24 ਘੰਟੇ ਅੰਦਰ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਜਿਸ ਦੇ ਬਾਅਦ ਪ੍ਰਦਰਸ਼ਨਕਾਰੀਆਂ ਨੇ ਜਾਮ ਚੁੱਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਸਐਸਪੀ ਬਠਿੰਡਾ ਨੂੰ ਦਿੱਤੀ ਸ਼ਿਕਾਇਤ ਵਿੱਚ ਪੀ.ਆਰ.ਟੀ.ਸੀ. ਦੇ ਵਰਕਰ ਯੂਨੀਅਨ ਆਜ਼ਾਦ, ਪੀ.ਆਰ. ਟੀ. ਸੀ. ਡੀਪੂ ਬਠਿੰਡਾ ਨੇ ਦੱਸਿਆ ਕਿ ਵਿਸਾਖੀ ਦੇ ਦਿਨ ਉਕਤ ਬਸ ਨੰਬਰ ਦੇ ਕੰਡਕਟਰ ਨਾਲ ਕੁੱਟਮਾਰ ਅਤੇ ਲੁੱਟ ਖੋਹ ਮਾਮਲੇ ਵਿੱਚ ਤਲਵੰਡੀ ਪੁਲਿਸ ਨੇ 15 ਅਪ੍ਰੈਲ 2014 ਨੂੰ ਡਰਾਈਵਰ ਗੁਰਪ੍ਰੀਤ ਸਿੰਘ ਮਲਕਾਣਾ, ਚਤਰਾ , ਗੁਰਤੇਜ ਸਿੰਘ, ਚਰਨ ਸਿੰਘ, ਗੁਰਪ੍ਰੀਤ ਸਿੰਘ, ਨਾਇਬ ਸਿੰਘ, ਮੰਨਾ ਸਿੰਘ ਢੱਪਈ ਵਾਲਾ, ਅਮਲਾ ਪੰਡਿਤ ਅਤੇ 10 ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਪਰ ਪੁਲਿਸ ਦੁਆਰਾ ਅਜੇ ਤੱਕ ਦੋਸ਼ੀਆਂਂ ਦੀ ਗ੍ਰਿਫਤਾਰੀ ਨਹੀ ਕੀਤੀ ਗਈ ਹੈ ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਸੀ ਕਿ ਦੋਸ਼ੀ ਖੁਲੇਆਮ ਬੱਸ ਅੱਡੇ ਵਿੱਚ ਘੁੰਮ ਰਹੇ ਹਨ ਜਿਸਦੇ ਚੱਲਦੇ ਕੋਈ ਵੀ ਡਰਾਈਵਰ ਤਲਵੰਡੀ ਰੂਟ ਤੇ ਜਾਣ ਨੂੰ ਤਿਆਰ ਨਹੀ ਹੈ।ਇਸ ਕਾਰਨ ਪੀ.ਆਰ.ਟੀ.ਸੀ. ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ । ਇਸੇ ਗੱਲ ਤੋਂ ਗੁੱਸੇ ਵਿਚ ਆਏ ਪੀ.ਆਰ.ਟੀ. ਸੀ. ਵਰਕਰਾਂ ਨੇ ਅੱਜ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਬੱਸ ਅੱਡਾ ਚੌਕ ਤੇ ਜਾਮ ਲਗਾ ਦਿੱਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਦੁਆਰਾ ਦਿੱਤੇ ਗਏ ਭਰੋਸੇ ਮੁਤਾਬਕ 24 ਘੰਟੇ ਦੇ ਅੰਦਰ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਕੱਲ ਤੋਂ ਪੱਕੇ ਤੌਰ ਤੇ ਚੱਕਾ ਜਾਮ ਕਰ ਦੇਣਗੇ ਜਿਸਦੀ ਜਿੰਮੇਵਾਰੀ ਜਿਲਾ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …