Friday, October 18, 2024

ਖੇਡ ਤੇ ਕਲਾ ਨੂੰ ਬੜਾਵਾ ਦੇਣ ਲਈ ਕੀਤੇ ਵਾਅਦੇ ਨੂੰ ਇਸ ਸਾਲ ਹੋਣਗੇ ਪੂਰੇ – ਅਸ਼ਵਨੀ ਸ਼ਰਮਾ

MLA Pkt Ashwani

ਪਠਾਨਕੋਟ, 23 ਸਤੰਬਰ (ਪ.ਪ) – ਜ਼ਿਲ੍ਹਾ ਪਠਾਨਕੋਟ ਵਿਖੇ ਖੇਡਾਂ ਤੇ ਕਲਾਂ ਨੂੰ ਬੜਾਵਾ ਦੇਣ ਲਈ ਸ਼ੁਰੂ ਕੀਤੇ ਗਏ ਦੋ ਪ੍ਰਾਜੈਕਟ ਇਸ ਸਾਲ ਪੂਰੇ ਕਰ ਲਏ ਜਾਣਗੇ। ਜਿਨ੍ਹਾਂ ਨਾਲ ਖਿਡਾਰੀਆਂ ਅਤੇ ਕਲਾਕਾਰਾਂ ਨੂੰ ਇੱਕ ਨਵਾਂ ਪਲੇਟਫਾਰਮ ਮਿਲੇਗਾ।ਮੌਜੂਦਾ ਸਮੇਂ ਵਿੱਚ ਪਠਾਨਕੋਟ ਸ਼ਹਿਰ ਵਿਖੇ 8.50 ਕਰੋੜ ਰੁਪਏ ਦੀ ਲਾਗਤ ਨਾਲ ਅਧੁਨਿਕ ਖੇਡ ਸਟੇਡੀਅਮ ਅਤੇ 6 ਕਰੋੜ ਰੁਪਏ ਦੀ ਲਾਗਤ ਨਾਲ ਆਡੀਟੋਰੀਅਮ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇੰਨ੍ਹਾਂ ਦੋਨਾਂ ਪ੍ਰਾਜੈਕਟਾਂ ਨੂੰ ਇਸ ਸਾਲ ਵਿੱਚ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿੱਚ ਆਡੀਟੋਰੀਅਮ ਬਣਨ ਨਾਲ ਕਲਾਕਾਰਾਂ ਨੂੰ ਇੱਕ ਵਧੀਆ ਪਲੇਟਫਾਰਮ ਮਿਲੇਗਾ ਅਤੇ ਕਲਾ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਆਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਪਠਾਨਕੋਟ ਦੇ ਕਲਾਕਾਰਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਉਨ੍ਹਾਂ ਲਈ ਆਧੁਨਿਕ ਸੁਵਿਧਾਵਾਂ ਨਾਲ ਲੈਸ ਆਡੀਟੋਰੀਅਮ ਬਣਾਇਆ ਜਾਵੇ। ਭਲੇ ਹੀ ਕੁਝ ਕਾਰਨਾਂ ਕਰਕੇ ਕੰਮ ਵਿੱਚ ਦੇਰੀ ਹੋਈ ਹੈ ਲੇਕਿਨ ਹੁਣ ਜਲਦੀ ਹੀ ਆਡੀਟੋਰੀਅਮ ਦੀ ਉਸਾਰੀ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਆਡੀਟੋਰੀਅਮ ਬਣ ਜਾਣ ਨਾਲ ਕਲਾ ਦੇ ਖੇਤਰ ਵਿੱਚ ਬਦਲਾਵ ਆਵੇਗਾ ਅਤੇ ਨਵੇਂ ਕਲਾਕਾਰਾਂ ਨੂੰ ਪ੍ਰੇਰਨਾ ਵੀ ਮਿਲੇਗੀ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸੇ ਤਰ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਲਈ ਪੰਜਾਬ ਸਰਕਾਰ ਕਰੋੜਾਂ ਰੁਪਏ ਖਰਚ ਕਰ ਰਹੀ ਹੈ।ਜਿਸ ਦੇ ਅਧੀਨ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਪਠਾਨਕੋਟ, ਘਰੋਟਾ, ਬਮਿਆਲ, ਨਰੋਟ ਜੈਮਲ ਸਿੰਘ, ਧਾਰਕਲਾਂ ਅਤੇ ਸੁਜਾਨਪੁਰ ਦੇ ਸਕੂਲਾਂ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਜੋ ਕਿ 30 ਸਤੰਬਰ ਤੱਕ ਜਾਰੀ ਰਹਿਣਗੇ ਅਤੇ ਇੰਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਜਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਖੇਡਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾ ਨਾਲ ਪਠਾਨਕੋਟ ਵਿਖੇ ਬਣਾਇਆ ਜਾ ਰਿਹਾ ਅਧੁਨਿਕ ਖੇਡ ਸਟੇਡੀਅਮ ਖਿਡਾਰੀਆਂ ਦੀ ਪ੍ਰਤਿਭਾ ਵਿੱਚ ਨਿਖਾਰ ਲਿਆਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਖਿਡਾਰੀਆਂ ਦੇ ਲਈ ਵੱਖ ਵੱਖ ਖੇਡਾਂ ਦੇ ਵਧੀਆ ਕੋਚ ਵੀ ਮੁਹਈਆ ਕਰਵਾਏ ਜਾਣਗੇ ਤਾਂ ਕਿ ਖਿਡਾਰੀ ਆਪਣੇ ਖੇਡਾਂ ਦਾ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਸਕਣ।

Check Also

ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਹੀ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹਾਂ- ਹਰਭਜਨ ਸਿੰਘ

ਕੈਬਨਿਟ ਮੰਤਰੀ ਈ.ਟੀ.ਓ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਦਿੱਤੀ ਵਧਾਈ ਅੰਮ੍ਰਿਤਸਰ, 18 …

Leave a Reply