Wednesday, April 29, 2026

ਮੁਫਤ ਕਾਨੂੰਨੀ ਸਲਾਹਾ ਲੈਣ ਸਬੰਧੀ ਕਰਵਾਇਆ ਸੈਮੀਨਾਰ

PPN240920517

ਖੁਜ਼ਾਲਾ, ਚੌਕ ਮਹਿਤਾ, 24 ਸਤੰਬਰ (ਸਿੰਕਦਰ ਸਿੰਘ ਖਾਲਸਾ, ਜੋਗਿੰਦਰ ਸਿੰਘ ਮਾਣਾ) – ਜਲੰਧਰ ਰੋਡ ‘ਤੇ ਸਥਿੱਤ ਮਿਲਨ ਪੈਲਿਸ ਵਿਖੇ ਮੁਫਤ ਕਾਨੂੰਨੀ ਸਲਾਹਾ ਲੈਣ ਸਬੰਧੀ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਮਾਨਯੋਗ ਸ੍ਰੀ ਮਤੀ ਗ੍ਰੀਸ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਕਮ ਸਕੱਤਰ ਫ੍ਰੀ ਕਾਨੂੰਨੀ ਸੇਵਾਵਾ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਸ਼ੋਕ ਭਗਤ ਐਡਵੋਕੇਟ ਫ੍ਰੀ ਕਾਨੂੰਨੀ ਸੇਵਾਵਾ ਅੰਮ੍ਰਿਤਸਰ ਵਿਸ਼ੇਸ਼ ਤੌਰ ਤੇ ਪਹੁੰਚੇ।ਸੈਮੀਨਾਰ ਨੂੰ ਸੰਬੱਧਨ ਕਰਦਿਆਂ ਸ੍ਰੀ ਅਸ਼ੋਕ ਭਗਤ ਨੇ ਲੋਕਾਂ ਨੂੰ ਅਦਾਲਤਾਂ ਵਿਚ ਮਹਿੰਗੇ ਵਕੀਲਾਂ ਦੀ ਲੁੱਟ ਤੋ ਬਚਣ ਲਈ ਫ੍ਰੀ ਕਾਨੂੰਨੀ ਸੇਵਾਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਜਿਲ੍ਹਾ ਕਚਹਿਰੀ ਤੋ ਲੈ ਕੇ ਹਾਈ ਕੋਰਟ, ਸੁਪਰੀਮ ਕੋਰਟ ਵਿਚ ਫਰੰਟ ਆਫਿਸ ਦੇ ਨਾਮ ਨਾਲ ਜਾਣੇ ਜਾਦੇ ਫ੍ਰੀ ਕਾਨੂੰਨੀ ਸੇਵਾਵਾਂ ਦੇ ਦਫਤਰ ਤੱਕ ਪਹੁੰਚ ਕਰਕੇ ਲੋਕ ਆਪਣੇ ਕੇਸ ਝਗੜਨ ਲਈ ਫ੍ਰੀ ਵਕੀਲ ਲੈ ਸਕਦੇ ਹਨ।ਜਿਸ ਵਿਚ ਕਿਸੇ ਵੀ ਤਰਾ੍ਹਂ ਦੀ ਫੀਸ ਨਹੀ ਲਈ ਜਾਦੀ ਅਤੇ ਬਿਲਕੁਲ ਮੁਫਤ ਸੇਵਾਵਾਂ ਦਿੱਤੀਆਂ ਜਾਦੀਆਂ ਹਨ।ਉਨਾ੍ਹਂ ਨੌਜਵਾਨਾ, ਬਜੁਰਗਾਂ ਅਤੇ ਔਰਤਾਂ ਦੇ ਹੱਕਾਂ ਤੋ ਲੋਕਾਂ ਨੁੂੰ ਜਾਣੂੰ ਕਰਵਾਇਆ ਅਤੇ ਉਨਾ੍ਹਂ ਦੇ ਮਾਰੇ ਜਾ ਰਹੇ ਹੱਕ ਕਾਨੂੰਨੀ ਤਰੀਕੇ ਨਾਲ ਵਾਪਸ ਲੈਣ ਲਈ ਦਿਸ਼ਾ ਨਿਰਦੇਸ਼ ਦਿੱਤੇ।ਇਸ ਮੌਕੇ ਫ੍ਰੀ ਕਨੂੰਨੀ ਸੇਵਾਵਾ ਅੰਮ੍ਰਿਤਸਰ ਦੇ ਮੈਂਬਰ ਇੰਦਰਜੀਤ ਸਿੰਘ ਨੇ ਲੋਕਾਂ ਨੂੰ ਭਰੂਣ ਹੱਤਿਆ ਰੋਕਣ ਸਬੰਧੀ ਲੜਕੀ ਦੇ ਜਨਮ ਮੌਕੇ ਸਰਕਾਰ ਵੱਲੋ ਮਿਲਣ ਵਾਲੀ ਰਾਸ਼ੀ ਅਤੇ ਸਰਕਾਰ ਬੁਢਾਪਾ, ਅੰਗਹੀਣ ਜਾਂ ਵਿਧਵਾ ਪੈਨਸ਼ਨ ਲੈਣ ਸਬੰਧੀ ਆਉਣ ਵਾਲੀ ਰੁਕਾਵਟ ਸਬੰਧੀ ਕਮਿਸ਼ਨਰ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਚੰਡੀਗੜ੍ਹ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ।ਇਸ ਮੌਕੇ- ਹਰਗੋਪਾਲ ਸਿੰਘ ਰੰਧਾਵਾ, ਰਜਿੰਦਰ ਸਿੰਘ ਸ਼ਾਹ ਬਲਾਕ ਸੰਮਤੀ ਮੈਂਬਰ, ਸਰਪੰਚ ਭੁਪਿੰਦਰ ਸਿੰਘ ਮੀਤ ਪ੍ਰਧਾਨ ਬੀਸੀ ਵਿੰਗ ਪੰਜਾਬ, ਸਰਪੰਚ ਮਹਿੰਗਾ ਸਿੰਘ ਚੂੰਘ ਸਰਪੰਚ ਅਜਾਦ ਸਿੰਘ, ਰਾਜਬੀਰ ਸਿੰਘ ਮੈਂਬਰ, ਨੰਬਰਦਾਰ ਗੁਲਜਿੰਦਰ ਲਾਡੀ, ਜਤਿੰਦਰ ਸਿੰਘ ਲੱਧਾਮੁੰਡਾ, ਹਰਦਿਆਲ ਸਿੰਘ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply