Monday, October 12, 2026

ਸ਼ਹਿਰ ਵਿਚ ਲੱਗਦੇ ਵੱਡੇ ਜਾਮ ਕਾਰਨ ਲੋਕ ਪ੍ਰੇਸ਼ਾਨ

PPN240920518

ਪੱਟੀ, 24 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਸ਼ਹਿਰ ਨਿੱਤ ਦਿਨ ਕਿਸੇ ਨਾਲ ਕਿਸੇ ਮੁਸ਼ਕਿਲ ਨਾਲ ਜੂਝਦਾ ਰਹਿੰਦਾ ਹੈ।ਅੱਜ ਗੱਲ ਕਰ ਰਹੇ ਹਾਂ ਟ੍ਰੈਫਿਕ ਦੀ ਜਿਸ ਦਿਨ ਸ਼ਹਿਰ ਅੰਦਰ ਸ਼ਪੈਸ਼ਲ ਮੰਡੀ ਲੱਗਦੀ ਹੈ ਉਸ ਦਿਨ ਹੀ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਹੋ ਜਾਂਦਾ ਹੈ।ਕਚਹਿਰੀ ਰੋਡ ਅਤੇ ਕੁੱਲਾ ਚੋਂਕ ਵਿਚ ਮਾਲ ਢੁਆਈ ਲਈ ਵਰਤੇ ਜਾਂਦੇ ਟਰੱਕਾਂ ਕਾਰਨ ਸ਼ਹਿਰ ਵਾਸੀਆਂ ਦਾ ਇਹਨਾਂ ਸੜਕਾਂ ਤੇ ਆਉਣਾ ਮੁਸ਼ਕਿਲ ਹੋ ਜਾਂਦਾ ਹੈ।ਟਰੱਕਾਂ ਵਾਲੇ ਅੱਗੇ ਲੰਘਣ ਦੀ ਕਾਹਲੀ ਵਿਚ ਤੇਜ ਰਫਤਾਰੀ ਅਪਣਾਉਦੇ ਹਨ, ਜਿਸ ਨਾਲ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ।ਆਪ ਪਾਰਟੀ ਦੇ ਵਰਕਰ ਸਵਰਣ ਸਿੰਘ ਭੁੱਲਰ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਇਹਨਾਂ ਟਰੱਕਾਂ ਵਾਲਿਆਂ ਲਈ ਕੋਈ ਵੱਖਰਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਨਿੱਤ ਵਾਪਰਦੇ ਹਾਦਸਿਆਂ ਨੂ ਟਾਲਿਆ ਜਾ ਸਕੇ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply