Thursday, July 16, 2026

ਅੰਮ੍ਰਿਤਸਰ ਵਿੱਚ ਲਹਿਰਾਏਗਾ ਪੰਜਾਬ ਦਾ ਸਭ ਤੋਂ ਉੱਚਾ 170 ਫੁੱਟ ਤਿਰੰਗਾ

Tiranga

ਅੰਮ੍ਰਿਤਸਰ, 25 ਸਤੰਬਰ (ਗੁਰਚਰਨ ਸਿੰਘ) – ਇਤਿਹਾਸਿਕ ਨਗਰੀ ਅੰਮ੍ਰਿਤਸਰ ਦੇ ਆਤਮ ਅਨੰਦ ਪਾਰਕ ਵਿਚ 27 ਸਤੰਬਰ ਐਤਵਾਰ ਨੂੰ ਪੰਜਾਬ ਵਿਚ ਹੁਣ ਤੱਕ ਸਭ ਤੋਂ ਉੱਚਾ ਤਿਰੰਗਾ, ਜਿਸ ਦੀ ਉਚਾਈ 170 ਫੁੱਟ ਹੋਵੇਗੀ, ਲਹਿਰਾਏਗਾ। ਇਹ ਤਿਰੰਗਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਸ਼ਾਮ 5 ਵਜੇ ਲਹਿਰਾਉਣਗੇ। ਇਹ ਤਿਰੰਗਾ ਆਤਮ ਆਨੰਦ ਪਾਰਕ ਵਿਚਲੇ ਆਡੀਟੋਰੀਅਮ ਨਜ਼ਦੀਕ ਲਹਿਰਾਇਆ ਜਾਵੇਗਾ, ਜਿਸ ਦੀ ਲੰਬਾਈ 40 ਫੁੱਟ ਤੇ ਚੌੜਾਈ 60 ਫੁੱਟ ਹੋਵੇਗੀ। ਇਸ ਮੁਕੰਮਲ ਪ੍ਰੋਜੈਕਟ ‘ਤੇ ਤਕਰੀਬਨ 30 ਲੱਖ ਰੁਪਏ ਦੀ ਲਾਗਤ ਆਵੇਗੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਫ ਮੌਸਮ ਵਿਚ ਇਹ ਤਿਰੰਗਾ 16 ਕਿਲੋਮੀਟਰ ਦੀ ਦੂਰੀ ਤੋਂ ਦੇਖਿਆ ਜਾ ਸਕੇਗਾ।

Check Also

ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਰੈਗੂਲੇਟ ਕਰਨ ਦਾ ਫ਼ੈਸਲਾ ਇਤਿਹਾਸਕ – ਵਿਧਾਇਕਾ ਜੀਵਨਜੋਤ ਕੌਰ

ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ) – ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ …

Leave a Reply