ਖਾਲੜਾ / ਭਿੱਖੀਵਿੰਡ, 26 ਸਤੰਬਰ (ਲਖਵਿੰਦਰ ਗੌਲਣ/ਕੁਲਵਿੰਦਰ ਕੰਬੋਕੇ/ਰਿੰਪਲ ਗੌਲਣ) – ਪਿਛਲੇ ਦਿਨੀ ਤਰਨਤਾਰਨ ਦੇ ਜਿਲ੍ਹਾ ਕਾਂਗਰਸ ਪ੍ਰਧਾਨ ਨੇ ਬੇਬਾਕ ਹੋ ਕੇ ਨਸ਼ਿਆਂ ਦੇ ਸਮੱਗਲਰਾਂ ਨੂੰ ਹੱਲਾ ਸ਼ੇਰੀ ਦਿੰਦਿਆਂ ਜੋ ਬਿਆਨ ਸਾਬਕਾ ਮੁੱਖ ਮੰਤਰੀ ਦੇ ਸਾਹਮਣੇ ਦਿੱਤਾ, ਉਸ ਸਬੰਧੀ ਕਾਂਗਰਸ ਹਾਈਕਮਾਂਡ ਆਪਣਾ ਪੱਖ ਸਪੱਸ਼ਟ ਕਰੇ।ਇਹ ਵਿਚਾਰ ਪ੍ਰਗਟ ਕਰਦਿਆਂ ਇਲਾਕੇ ਦੇੇ ਸਮਾਜਸੇਵੀ ਨੌਜਵਾਨ ਗੁਰਪ੍ਰੀਤ ਸਿੰਘ ਗੋਲਾ ਨੇ ਕਿਹਾ ਕਿ ਜਿਥੇ ਹਰੇਕ ਸਮਾਜ ਸੇਵੀ ਨਸ਼ੇ ਨੂੰ ਪੂਰਨ ਤੋਰ ‘ਤੇ ਠੱਲ ਪਾਉਣ ਦੀ ਗੱਲ ਕਰ ਰਿਹਾ ਹੈ, ਉਥੇ ਕਾਗਰਸ ਜਿਲ੍ਹਾ ਪ੍ਰਧਾਨ ਵੱਲੋਂ ਹਰੇਕ ਘਰ ਵਿਚ 5-5 ਕਿਲੋ ਦੇਸ਼ੀ ਗੁੜ ਸ਼ਰਾਬ ਬਣਾਉਣ ਲਈ ਅਤੇ ਅਫੀਮ ਤੇ ਭੁਕੀ ਦੇ ਅਹਾਤੇ ਖੋਲਣ ਲਈ ਕਾਗਰਸ ਪਾਰਟੀ ਨੂੰ ਵੋਟ ਦੇਣ ਲਈ ਕਿਹਾ ਹੈ।ਗੁਰਪ੍ਰੀਤ ਗੋਲਾ ਨੇ ਕਿਹਾ ਕਿ ਅਗਰ ਕਾਂਗਰਸ ਪਾਰਟੀ ਨਸ਼ਿਆਂ ਦੇ ਵਿਰੁੱਧ ਹੈ ਤਾਂ ਜਿਲਾ ਪ੍ਰਧਾਨ ਨੂੰ ਚੱਲਦਾ ਕਰੇ ਅਤੇ ਕੋਈ ਚੰਗੇ ਅਕਸ ਵਾਲਾ ਜਿਲ੍ਹਾ ਪ੍ਰਧਾਨ ਲਗਾਇਆ ਜਾਵੇ ਨਹੀ ਤਾ ਲੋਕਾਂ ਦਾ ਕਾਗਰਸ ਤੋ ਰਹਿੰਦਾ ਖੂੰਹਦਾ ਵਿਸ਼ਵਾਸ ਵੀ ਉੱਠ ਜਾਵੇਗਾ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media