ਚੌਂਕ ਮਹਿਤਾ, 1 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਕਸਬਾ ਨਾਥ ਦੀ ਖੂਹੀ ਕੋਲ ਖੇਤਾਂ ਵਿਚ ਲੱਗਾ ਮੋਟਰ ਦਾ ਟ੍ਰਾਂਸਫਾਰਮਰ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਖੇਤ ਵਿਚ ਮੋਟਰ ਤੇ 10 ਕੇ.ਵੀ ਦਾ ਟ੍ਰਾਸਫਾਰਮਰ ਲੱਗਾ ਹੋਇਆ ਸੀ।ਜੋ ਬੀਤੀ ਰਾਤ ਚੋਰਾਂ ਵੱਲੋ ਬੜੀ ਹੁਸ਼ਿਆਰੀ ਨਾਲ ਚੋਰੀ ਕਰ ਲਿਆ ਗਿਆ।ਜਦ ਸਵੇਰ ਦੇ ਵਕਤ ਅਸੀ ਮੋਟਰ ਤੇ ਗਏ ਤਾਂ ਦੇਖਿਆ ਕਿ ਟ੍ਰਾਸਫਾਰਮਰ ਨਹੀਂ ਸੀ।ਉਨਾ੍ਹਂ ਦੱਸਿਆ ਕਿ ਅਸੀ ਇਸ ਸਬੰਧੀ ਥਾਣਾ ਮਹਿਤਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।ਇਥੇ ਜਿਕਰਯੋਗ ਹੈ ਕੁਝ ਸਮਾਂ ਪਹਿਲਾ ਵੀ ਇਸ ਮੋਟਰ ਤੋ ਟ੍ਰਾਸਫਾਰਮਰ ਚੌਰੀ ਹੋ ਗਿਆ ਸੀ।ਇਲਾਕੇ ਦੇ ਕਿਸਾਨਾਂ ਦੀ ਪ੍ਰਸ਼ਾਸ਼ਨ ਤੋ ਪੁਰਜੋਰ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਪੁਲਿਸ ਥਾਣਾ ਮਹਿਤਾ ਨੂੰ ਜਰੂਰੀ ਕਦਮ ਚੁੱਕਣੇ ਚਾਹੀਦੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media