Saturday, August 8, 2026

ਸਟਾਲਵਾਰਟਸ ਸਕੂਲ ਨੇ ਮਨਾਇਆ ਨਵਰਾਤਰਿਆਂ ਦਾ ਪਵਿੱਤਰ ਦਿਹਾੜਾ

PPN1510201525ਛੇਹਰਟਾ, 16 ਅਕਤੂਬਰ (ਸੁਖਬੀਰ ਖੁਰਮਨੀਆ) – ਵੇਰਕਾ ਬਾਈਪਾਸ ਸਥਿਤ ਸਟਾਲਵਾਰਟਸ ਵਰਲਡ ਸਕੂਲ ਵਿਚ ਪ੍ਰਿੰਸੀਪਲ ਮਨੀਸ਼ਾ ਸਾਨੂਕਾ ਦੀ ਅਗਵਾਈ ਹੇਂਠ ਨਵਰਾਤਰਿਆਂ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਨਵਰਾਤਰਿਆਂ ਦੇ ਸ਼ੁੱਭ ਆਰੰਭ ਮੋਕੇ ਵਿਦਿਆਰਥੀਆਂ ਵਲੋਂ ਨ੍ਰਿਤ ਪੇਸ਼ ਕਰਨ ਦੇ ਨਾਲ ਨਾਲ ਅਧਿਆਪਕਾਂ ਨੇ ਭੇਟਾਂ ਗਾਈਆਂ ਤੇ ਮਾਤਾ ਰਾਣੀ, ਮਾਤਾ ਦੀ ਸਵਾਰੀ, ਸ਼੍ਰੀ ਹਨੂੰਮਾਨ ਆਦਿ ਝਾਕੀਆ ਕੱਢੀਆਂ ਗਈਆਂ।ਇਸ ਮੋਕੇ ਪ੍ਰਿੰਸੀਪਲ ਮਨੀਸ਼ਾ ਧਾਨੂਕਾ ਨੇ ਵਿਦਿਆਰਥੀਆਂ ਨੂੰ ਨਵਰਾਤਰਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਿੰਦੂ ਧਰਮ ਵਿੱਚ ਨਵਰਾਤਰਿਆ ਨੂੰ ਬਹੁਤ ਪਾਵਨ ਤੇ ਪਵਿੱਤਰ ਮੰਨਿਆਂ ਜਾਂਦਾ ਹੈ ਤੇ ਸਾਨੂੰ ਇਨ੍ਹਾਂ ਪਵਿੱਤਰ ਤਿਉਹਾਰਾਂ ਤੋਂ ਸੇਧ ਲੈ ਕੇ ਨਸ਼ਿਆਂ ਤੋਂ ਦੂਰ ਰਹਿਣ ਤੇ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply