Monday, April 20, 2026

ਪੰਥ ਦਰਦੀਆਂ ਨੇ ਜੰਡਿਆਲਾ ਗੁਰੂ ਬੰਦ ਦੌਰਾਨ ਕਾਲੀਆਂ ਝੰਡੀਆਂ ਨਾਲ ਕੀਤਾ ਰੋਸ ਪ੍ਰਦਰਸ਼ਨ

PPN1710201516 PPN1710201517ਜੰਡਿਆਲਾ ਗੁਰੂ, 17 ਅਕਤੂਬਰ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਧੰਨ ਧੰਨ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਜੰਡਿਆਲਾ ਗੁਰੁ ਦੇ ਨਜਦੀਕ ਪਿੰਡ ਬਾਠ ਜਿਲ੍ਹਾ ਤਰਨਤਾਰਨ ਬੀਤੇ ਕਲ੍ਹ ਹੋਈ ਬੇਅਦਬੀ ਦੇ ਰੋਸ ਵਜੋਂ ਪਿੰਡ ਪੱਧਰ ‘ਤੇ ਸੰਗਤਾਂ ਵਲੋਂ ਸੜਕ ‘ਤੇ ਨਿਕਲ ਕੇ ਸੰਪੂਰਨ ਇਲਾਕਾ ਬੰਦ ਕੀਤਾ ਗਿਆ।ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਰੋਸ ਬੱਚੇ ਬੱਚੇ ਦੀ ਜੁਬਾਨ ਵਿਚੋਂ ਨਿਕਲ ਰਿਹਾ ਸੀ।ਰੋਸ ਪ੍ਰਦਰਸ਼ਨ ਦੋਰਾਨ ਸੰਗਤਾਂ ਨੇ ਹੱਥ ਵਿੱਚ ਭਾਰੀ ਗਿਣਤੀ ਵਿੱਚ ਕਾਲੇ ਝੰਡੇ ਫੜੇ ਹੋਏ ਸਨ।ਅੱਜ ਵੈਰੋਵਾਲ ਰੋਡ ਸਥਿਤ ਗੁਰਦੁਆਰਾ ਗੁਰੁ ਅਮਰਦਾਸ ਲੰਗਰ ਪੁੰਨਿਆ ਤੋਂ 10-15 ਸਿੰਘਾਂ ਦੀ ਅਗਵਾਈ ਹੇਠ ਬਾਜਾਰ ਬੰਦ ਕਰਵਾਉਣ ਲਈ ਕਾਫਿਲਾ ਅਰਦਾਸ ਕਰਕੇ ਰਵਾਨਾ ਹੋਇਆ।ਇਹ ਕਾਫਿਲਾ ਜੰਡਿਆਲਾ ਗੁਰੁ ਦੇ ਸਾਰੇ ਬਾਜਾਰਾਂ ਵਿਚੋਂ ਸ਼ਾਂਤਮਈ ਬੰਦ ਦੀ ਅਪੀਲ ਕਰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਸਮਾਪਤ ਹੋਇਆ। ਬੰਦ ਨੂੰ ਸੰਪੂਰਨ ਸਮਰਥਨ ਦਿੰਦੇ ਹੋਏ ਸਮੂਹ ਜੰਡਿਆਲਾ ਵਾਸੀਆਂ ਤੋਂ ਇਲਾਵਾ ਪਿੰਡ ਗਹਿਰੀ ਮੰਡੀ, ਦੇਵੀਦਾਸਪੁਰਾ, ਮੱਲੀਆਂ, ਗੁਨੋਵਾਲ, ਜਾਣੀਆਂ, ਬੰਡਾਲਾ, ਮਾਨਾਂਵਾਲਾ ਆਦਿ ਨਿੱਕੇ ਨਿੱਕੇ ਪਿੰਡਾਂ ਵਿੱਚ ਵੀ ਲੋਕਾਂ ਨੇ ਆਪਣੇ ਆਪਣੇ ਕਾਰੋਬਾਰ ਬੰਦ ਰੱਖੇ। ਜੰਡਿਆਲਾ ਗੁਰੁ ਵਿੱਚ ਬੰਦ ਇੰਨਾਂ ਜਬਰਦਸਤ ਸੀ ਕਿ ਪੰਜਾਬੀ ਦੀ ਕਹਾਵਤ ਅਨੁਸਾਰ ‘ਚਿੜੀ ਵੀ ਪਰ’ ਨਹੀ ਮਾਰ ਰਹੀ ਸੀ। ਇਸ ਦੋਰਾਨ ਸਾਰੇ ਬੈਂਕ, ਸਕੂਲ, ਦੁਕਾਨਾਂ, ਰੇਹੜੀਆਂ ਆਦਿ ਬੰਦ ਦਿਖਾਈ ਦਿੱਤੇ। ਕੁੱਝ ਮਿੰਟਾਂ ਬਾਅਦ ਪੂਰੇ ਜੰਡਿਆਲਾ ਗੁਰੁ ਦੇ ਇਲਾਕੇ ਵਿੱਚ ਸਿਵਾਏ ਸਿੰਘਾਂ ਦੇ ਜੱਥਿਆ ਤੋਂ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ।ਬੰਦ ਦੋਰਾਨ ਵੱਖ ਵੱਖ ਸਿੱਖ ਪੰਥ ਦਰਦੀਆਂ ਵਿੱਚ ਬਾਬਾ ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਭੁੱਲਰ, ਹਰਜੀਤ ਸਿੰਘ, ਬਲਕਾਰ ਸਿੰਘ, ਕੁਲਵੰਤ ਸਿੰਘ, ਚੈਂਚਲ ਸਿੰਘ, ਲਵਪ੍ਰੀਤ ਸਿੰਘ, ਚਰਨਜੀਤ ਸਿੰਘ, ਸਤਨਾਮ ਸਿੰਘ ਮੱਡੂ, ਡਾ: ਸਤਵਿੰਦਰ ਸਿੰਘ, ਪਰਮਦੀਪ ਸਿੰਘ ਹੈਰੀ, ਗੁਰਵਿੰਦਰ ਸਿੰਘ, ਐਡਵੋਕੇਟ ਅਮਨਦੀਪ ਸਿੰਘ, ਵਰਿੰਦਰ ਸਿੰਘ ਮਲਹੋਤਰਾ, ਸਤਨਾਮ ਸਿੰਘ, ਪ੍ਰਭਜੋਤ ਸਿੰਘ, ਸੋਹੰਗ ਸਿੰਘ, ਮਨਜੀਤ ਸਿੰਘ, ਜੋਗਾ ਸਿੰਘ ਸਾਥੀਆਂ ਸਮੇਤ, ਕੁਲਵਿੰਦਰ ਸਿੰਘ ਮਨੀ, ਰਾਮਦਿਆਲ ਸਿੰਘ, ਮਨਜਿੰਦਰ ਸਿੰਘ, ਰਾਜੂ ਮਲਹੋਤਰਾ, ਅੰਮ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਪਾਹੁਲ ਆਨੰਦ, ਹਰਸਿਮਰਨ ਸਿੰਘ ਸਮੇਤ ਠਾਠਾਂ ਮਾਰਦਾ ਇੱਕਠ ਮੋਜੂਦ ਸੀ। ਬੰਦ ਦੋਰਾਨ ਮਾਹੋਲ ਸ਼ਾਂਤੀ ਪੂਰਵਕ ਰਿਹਾ ਅਤੇ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰੀ। ਸ਼ਹਿਰ ਵਿੱਚ ਇਹ ਚਰਚਾ ਵੀ ਆਮ ਸੁਣਨ ਨੂੰ ਮਿਲੀ ਕਿ ਅੱਜ ਪਤਾ ਲੱਗਾ ਸ਼ਹਿਰ ਵਿੱਚ ਕੋਣ ਅਸਲੀ ਪੰਥ ਦਰਦੀ ਹੈ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply