Wednesday, December 31, 2025

ਇੰਟਰਨੈਸ਼ਨਲ ਫਤਿਹ ਅਕੈਡਮੀ ਵਿਖੇ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ

PPN220411
PPN220410
ਜੰਡਿਆਲਾ ਗੁਰੂ, 22 ਅਪ੍ਰੈਲ, (ਹਰਿੰਦਰਪਾਲ ਸਿੰਘ) – ਇੰਟਰਨੈਸ਼ਨਲ ਫਤਿਹ ਅਕੈਡਮੀ ਵਲੋਂ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਧਰਤੀ ਦੀ ਮਹਤੱਤਾ ਬਾਰੇ ਸਮਝਾਉਂਦੇ ਹੋਏ ਧਰਤੀ ਨੂੰ ਸਾਫ-ਸੁਥੱਰਾ ਰੱਖਣ ਲਈ ਪ੍ਰੇਰਿਤ ਕਰਨਾ ਸੀ। ਵਿਦਿਆਰਥੀਆਂ ਵਲੋਂ ਅਕੈਡਮੀ ਰੋਡ ‘ਤੇ ਪੌਦੇ ਲਗਾਏ ਗਏ ਅਤੇ ‘ਇੱਕ ਰੁੱਖ, ਸੌ ਸੁੱਖ’ ਦਾ ਸੰਦੇਸ਼ ਦਿੱਤਾ ਗਿਆ।ਵਿਦਿਆਰਥੀਆਂ ਨੇ ਜੰਡਿਆਲਾ ਗੁਰੂ ਦੇ ਪੁਲਿਸ ਕਾਂਸਟੇਬਲਾਂ ਦੀ ਵਰਦੀ ‘ਤੇ ‘ਹਰੇ ਰਿਬਨ’ ਲਗਾਏ ਅਤੇ ‘ਧਰਤੀ ਬਚਾਓ’ ਦਾ ਸੰਦੇਸ਼ ਦਿੱਤਾ। ਚੇਅਰਮੈਨ ਇੰਟਰਨੈਸ਼ਨਲ ਫਤਿਹ ਅਕੈਡਮੀ ਸ. ਜਗਬੀਰ ਸਿੰਘ  ਨੇ ਵਿਦਿਆਰਥੀਆਂ ਨੂੰ ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ॥ ਦੀ ਮਹਤੱਤਾ ਸਮਝਾਉਂਦੇ ਹੋਏ ਕਿਹਾ ਕਿ ਧਰਤੀ ਵੀ ਸਾਡੀ ਮਾਂ ਵਾਂਗੂ ਹੀ ਹੈ, ਜਿਵੇ ਮਾਤਾ ਜਨਮ ਤੋ ਲੈ ਕੇ ਅਖੀਰ ਤੱਕ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੀ ਹੈ ਅਤੇ ਹਮੇਸ਼ਾ ਸਾਡੀ ਖੁਸ਼ਹਾਲੀ ਤੇ ਤੱਰਕੀ ਮੰਗਦੀ ਹੈ, ਇਸੇ ਤਰ੍ਹਾਂ ਧਰਤੀ ਸਾਡੇ ਜੀਵਨ ਦੀ ਹਰ ਪੂਰਤੀ ਕਰਦੀ ਹੋਈ ਸਾਡੇ ਅੰਤ ਵੇਲੇ ਵੀ ਸਾਨੂੰ ਆਪਣੇ ਵਿੱਚ ਹੀ ਸਮਾ ਲੈਂਦੀ ਹੈ। ਪਰ ਅਜੋਕੇ ਸਮਾਜ ਵਿੱਚ ਅਸੀਂ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਪ੍ਰਮਾਤਮਾ ਦਾ ਸਰੂਪ ਕੁਦਰਤ ਨੂੰ ਹੀ ਬੇ-ਆਬਰੂ ਕਰੀ ਜਾ ਰਹੇ ਹਾਂ। ਰੁੱਖ ਵੱਢ ਕੇ ਅਸੀਂ ਧਰਤੀ ਦੀ ਕੁੱਖ ਉਜਾੜ ਰਹੇ ਹਾਂ। ਜਿਸ ‘ਤੇ ਜੇਕਰ ਜਲਦੀ ਨਕੇਲ ਨਾ ਕੱਸੀ ਗਈ ਤਾਂ ਪੂਰੀ ਧਰਤੀ ਬੰਜਰ ਹੋ ਜਾਏਗੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ 98.4 FM ਰੇਡੀਓ ਸਟੇਸ਼ਨ ਜਾ ਕੇ ਸਾਰੇ ਅੰਮ੍ਰਿਤਸਰ ਵਾਸੀਆਂ ਨਾਲ ਆਪਣੇ ਵਿਚਾਰ ਸਾਝੇਂ ਕੀਤੇ ਅਤੇ ਧਰਤੀ ਬਚਾਉਣ ਦਾ ਸੰਦੇਸ਼ ਦਿੱਤਾ। ਅਕੈਡਮੀ ‘ਚ ਵਿਦਿਆਰਥੀਆਂ ਵਲੋਂ ਇੱਕ ਖਾਸ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੀਨੀਅਰ ਵਿਦਿਆਰਥੀਆਂ ਵਲੋਂ ‘ਧਰਤੀ ਬਚਾਓ’ ਵਿਸ਼ੇ ਉਪਰ ਵਿਚਾਰ-ਵਟਾਂਦਰਾ ਕੀਤਾ ਅਤੇ ਇੱਕ ਨਾਟਕ ਖੇਡਿਆ ਗਿਆ।ਜੂਨੀਅਰ ਵਿਦਿਆਰਥੀਆਂ ਵਲੌਂ ਵੱਖ-ਵੱਖ ਪੋਸਟਰ ਬਣਾਕੇ ਬੜੇ ਕਲਾਤਮਕ ਤਰੀਕੇ ਨਾਲ ‘ਧਰਤੀ ਬਚਾਓ’ ਦਾ ਸੁਨੇਹਾ ਦਿੱਤਾ ਗਿਆ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply