Saturday, June 27, 2026

ਖ਼ਾਲਸਾ ਕਾਲਜ ਮਨਾਇਆ ‘ਕਾਮ ਫੈਸਟ-2015’ ਦਾ ਆਯੋਜਨ

PPN2810201525

ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਵਿਖੇ ਕਾਮਰਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ‘ਕਾਮ ਫ਼ੈਸਟ-2015’ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਦੇ ਗਿਆਨ ਅਤੇ ਉਸਦੀ ਕਾਬਲੀਅਤ ਨੂੰ ਪਰਖਣ ਦੇ ਨਾਲ-ਨਾਲ ਉਸਨੂੰ ਮੰਚ ‘ਤੇ ਪੇਸ਼ ਕਰਨਾ ਸੀ। ਜਿਸ ਵਿੱਚ ਸੂਬੇ ਭਰ ਤੋਂ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਉਚੇਚੇ ਤੌਰ ‘ਤੇ ਮੁੱਖ ਮਹਿਮਾਨ ਵਜੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਧਰਮਪਤਨੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਸ: ਸ਼ਰਨਜੀਤ ਸਿੰਘ ਢਿੱਲੋਂ, ਆਰਟ ਗੈਲਰੀ ਤੋਂ ਸ: ਅਰਵਿੰਦਰ ਸਿੰਘ ਚਮਕ ਨੇ ਸ਼ਿਰਕਤ ਕੀਤੀ।
ਕਾਲਜ ਦੇ ਸੈਮੀਨਾਰ ਮੂਹਰੇ ਕਰਵਾਏ ਗਏ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਭੰਗੜਾ, ਗਿੱਧਾ, ਡਾਂਸ, ਕਵਿਤਾ, ਲੋਕ-ਗੀਤ ਆਦਿ ਨਾਲ ਮਨੋਰੰਜਨ ਕੀਤਾ ਗਿਆ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਕੀਤੀ ਗਈ ਗਈ ਦਿਲਕਸ਼ ਰੰਗੋਲੀ ਨੇ ਸਭਨਾ ਨੂੰ ਆਕਰਸ਼ਿਤ ਕੀਤਾ। ਵਿਦਿਆਰਥਣਾਂ ਦੁਆਰਾ ਤਿਆਰ ਕੀਤੀਆਂ ਗਈਆਂ ਰੰਗੋਲੀ ਦੀਆਂ ਵੱਖ-ਵੱਖ ਕਲਾ-ਕ੍ਰਿਤੀਆਂ ਵਿੱਚ ਰੰਗਾਂ ਦੇ ਸੁਮੇਲ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ। ਪ੍ਰੋਗਰਾਮ ਮੌਕੇ ਵਿਦਿਆਰਥੀਆਂ ਦੇ ਸਵਾਲ-ਜਵਾਬ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਪੁੱਛੇ ਸਵਾਲਾਂ ਦੇ ਜਵਾਬ ਬੜੀ ਸਾਦਗੀ ਤੇ ਸੁਲਝੇ ਢੰਗ ਨਾਲ ਦਿੱਤੇ ਗਏ।
ਇਸ ਦੌਰਾਨ ਸ੍ਰੀਮਤੀ ਛੀਨਾ, ਪ੍ਰਿੰ: ਡਾ. ਮਹਿਲ ਸਿੰਘ ਨੇ ਸਾਂਝੇ ਤੌਰ ‘ਤੇ ਵਿਭਾਗ ਮੁੱਖੀ ਡਾ. ਜੋਗਿੰਦਰ ਸਿੰਘ ਅਰੋੜਾ ਦੀ ਅਗਵਾਈ ਵਿੱਚ ਕਰਵਾਏ ਗਏ ਉਕਤ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੇ ਪ੍ਰੋਗਰਾਮ ਸਮੂਹ ਵਿੱਦਿਅਕ ਅਦਾਰਿਆਂ ਨੂੰ ਵੀ ਆਯੋਜਿਤ ਕਰਨੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਪ੍ਰੋਗਰਾਮਾਂ ਨਾਲ ਜਿੱਥੇ ਵਿਦਿਆਰਥੀ ਦਾ ਮਾਨਸਿਕ ਵਿਕਾਸ ਹੁੰਦਾ ਹੈ, ਉੱਥੇ ਲੋਕਚਾਰੀਂ ਵਿੱਚ ਵਿਚਰਨ ਲਈ ਉਨ੍ਹਾਂ ਦੇ ਤਜ਼ਰਬੇ ਵਿੱਚ ਵਾਧਾ ਹੁੰਦਾ ਹੈ। ਜਿਸ ਨਾਲ ਵਿਦਿਆਰਥੀ ਸਮੇਂ ਦੇ ਮਾਹੌਲ ਤੇ ਦੁਨਿਆਵੀਂ ਕਦਰਾਂ-ਕੀਮਤਾਂ ਵਿੱਚ ਆਪਣੇ-ਆਪ ਨੂੰ ਆਸਾਨੀ ਨਾਲ ਢਾਲ ਸਕਦਾ ਹੈ।ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਵਿਦਿਆਰਥੀਆਂ ਦੇ ਵਰਕਿੰਗ ਮਾਡਲ, ਫ੍ਰੋਟੋਗ੍ਰਾਫ਼ਰੀ, ਪੀ. ਪੀ. ਟੀ., ਪੇਟਿੰਗ, ਲੈਂਡ ਸਕੇਪਿੰਗ, ਕਾਰਟੂਨ, ਕਾਲਜ ਮੇਕਿੰਗ, ਪੋਸਟਰ ਪੇਕਿੰਗ, ਸਲੋਗਨ ਰਾਈਟਿੰਗ, ਕੋਰੀਓਗ੍ਰਾਫੀ, ਸਕਿੱਟ, ਕੌਣ ਬਣੇਗਾ ਕਾਮ-ਕਿੰਗ, ਸਿੱਖੀ ਸਵਰੂਪ, ਸ਼ਬਦ ਗਾਇਨ ਆਦਿ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਸ਼ਾਨਦਾਰ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਨਿਵਾਜਿਆ ਗਿਆ।
ਇਸ ਮੌਕੇ ਪ੍ਰੋਗਰਾਮ ਵਿੱਚ ਡਾ. ਰੁਮਿੰਦਰ ਕੌਰ, ਐੱਫ਼. ਐੱਮ. ਡਾਇਰੈਕਟਰ ਸ੍ਰੀ ਰਾਹੁਲ ਸ਼ਰਮਾ, ਗੁਰਿੰਦਰ ਮਕਨਾ, ਪ੍ਰਿੰਸੀਪਲ ਨਵਦੀਪ ਕੌਰ, ਡਾ. ਨਵਨੀਨ ਬਾਵਾ, ਡਾ. ਅਰਵਿੰਦਰ ਕੌਰ ਕਾਹਲੋਂ, ਡਾ. ਅਵਤਾਰ ਸਿੰਘ, ਡਾ. ਸਵਰਾਜ ਕੌਰ, ਪ੍ਰੋ: ਰਛਪਾਲ ਸਿੰਘ, ਡਾ. ਦੀਪਕ ਦੇਵਗਨ, ਪ੍ਰੋ: ਰਵਨੀਤ ਕੌਰ, ਪ੍ਰੋ: ਆਂਚਲ ਅਰੋੜਾ, ਡਾ. ਨਿਧੀ, ਪ੍ਰੋ: ਮੀਨੂੰ ਚੋਪੜਾ, ਡਾ. ਕੰਵਲਜੀਤ ਕੌਰ, ਪ੍ਰੋ: ਰੀਮਾ ਸਚਦੇਵਾ, ਪ੍ਰੋ: ਜਗਦੀਪ ਕੌਰ, ਪ੍ਰੋ: ਅੰਮ੍ਰਿਤ ਸਿੰਘ, ਪ੍ਰੋ: ਸਾਕਸ਼ੀ ਸ਼ਰਮਾ, ਡਾ. ਪੂਨਮ ਸ਼ਰਮਾ, ਡਾ. ਜੋਯਤੀ ਵੋਹਰਾ, ਪ੍ਰੋ: ਸ਼ਿਵਨ ਸਰਪਾਲ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਰਜਨੀ ਗੁਪਤਾ, ਪ੍ਰੋ: ਸੁਖਦੀਪ ਕੌਰ, ਪ੍ਰੋ: ਜਸਪ੍ਰੀਤ ਕੌਰ, ਪ੍ਰੋ: ਹਰਲੀਨ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply