Wednesday, October 14, 2026

ਸੰਤ ਬਾਬਾ ਸੁਖਪਾਲ ਸਿੰਘ ਜੀ ਦੀ 10ਵੀਂ ਬਰਸੀ 1 ਦਸੰਬਰ ਨੂੰ

PPN2311201511ਚੌਂਕ ਮਹਿਤਾ, 23 ਨਵੰਬਰ (ਜੋਗਿੰਦਰ ਸਿੰਘ ਮਾਣਾ)- ਗੁਰਦੁਆਰਾ ਬਾਬਾ ਚੰਨਣ ਜੀ ਪਿੰਡ ਚੰਨਣਕੇ ਵਿਖੇ ਸੰਤ ਬਾਬਾ ਸੁਖਪਾਲ ਸਿੰਘ ਜੀ ਦੀ 10ਵੀਂ ਬਰਸੀ 1 ਦਸੰਬਰ ਨੂੰ ਮਨਾਈ ਜਾ ਰਹੀ ਹੈ।ਗੁਰਦੁਆਰਾ ਸਹਿਬ ਦੇ ਹੈਡ ਗ੍ਰੰਥੀ ਭਾਈ ਗੁਰਮੀਤ ਸਿੰਘ ਤੇ ਬਾਬਾ ਸੁਖਵੰਤ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਅਰੰਭ ਕੀਤੇ ਜਾਣਗੇ ਅਤੇ 30 ਨਵੰਬਰ ਦੀ ਰਾਤ ਕੀਰਤਨ ਦਰਬਾਰ ਕਰਵਾਏ ਜਾਣਗੇ। ਜਿਸ ਵਿਚ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਪ੍ਰਗਟ ਸਿੰਘ ਤਿੰਮੋਵਾਲ, ਭਾਈ ਕੁਲਬੀਰ ਸਿੰਘ ਹਜੂਰੀ ਰਾਗੀ ਦਮਦਮੀ ਟਕਸਾਲ, ਭਾਈ ਪ੍ਰਮਵੀਰ ਸਿੰਘ ਕਥਾ-ਵਾਚਕ ਲੁਧਿਆਣੇ ਵਾਲੇ ਸੰਗਤਾਂ ਨੂੰ ਗੁਰ ਇਤਹਾਸ ਤੋ ਜਾਣੂ ਕਰਵਾਉਣਗੇ। 1 ਦਸੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਬ ਦੇ ਭੋਗ ਉਪਰੰਤ ਪੂਰਾ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ।ਧਾਰਮਿਕ ਦੀਵਾਨ ‘ਚ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਬ, ਸੰਤ ਬਾਬਾ ਕੰਵਲਜੀਤ ਸਿੰਘ ਨਾਗੀਆਣਾ, ਬਾਬਾ ਗੁਰਭੇਜ ਸਿੰਘ ਜੀ ਖੁਜਾਲੇ ਵਾਲੇ ਅਤੇ ਹੋਰ ਧਾਰਮਿਕ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਤ ਬਾਬਾ ਸੁਖਪਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ, ਉਪਰੰਤ ਬੀਬੀ ਬਲਵਿੰਦਰ ਕੌਰ ਵਿਛੋਆ ਕਵੀਸ਼ਰੀ ਜਥਾ ਅਤੇ ਢਾਡੀ ਸਰੂਪ ਸਿੰਘ ਕੰਡੇਂਆਣਾ ਗੁਰੁ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply