ਅੰਮ੍ਰਿਤਸਰ, 26 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਭਾਈ ਮਨਮੀਤ ਸਿੰਘ ਭੁੱਲਰ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਈ ਮਨਮੀਤ ਸਿੰਘ ਦੀ ਇਸ ਬੇਵਕਤੀ ਮੌਤ ਹੋਣ ਨਾਲ ਸਿੱਖ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨਾਂ ਕਿਹਾ ਕਿ ਸਾਬਤ-ਸੂਰਤ ਭਾਈ ਮਨਮੀਤ ਸਿੰਘ ਗੁਰੂ-ਘਰ ਨੂੰ ਮੰਨਣ ਵਾਲੇ ਅਲਬਰਟਾ ਦੇ 2008 ਤੋਂ ਵਿਧਾਇਕ ਸਨ ਅਤੇ ਪਿੱਛਲੀ ਸਰਕਾਰ ਵਿਚ ਉਹ ਮੰਤਰੀ ਵੀ ਰਹੇ।ਉਨ੍ਹਾਂ ਨੇ ਸਿੱਖ ਭਾਈਚਾਰੇ ਵਿਚ ਆਪਣਾ ਇੱਕ ਨਿਵੇਕਲਾ ਸਥਾਨ ਬਣਾਇਆ ਹੋਇਆ ਸੀ ਅਤੇ ਅਲਬਰਟਾ ਵਾਸੀ ਉਨ੍ਹਾਂ ਦਾ ਬਹੁਤ ਮਾਣ ਕਰਦੇ ਸਨ।ਭਾਈ ਮਨਮੀਤ ਸਿੰਘ ਨੇ ਸਮੇਂ-ਸਮੇਂ ਅਨੁਸਾਰ ਆਪਣੀਆਂ ਸੇਵਾਵਾਂ ਬੜੀ ਤਨਦੇਹੀ ਨਾਲ ਨਿਭਾਈਆਂ, ਜਿਸ ਕਰਕੇ ਅਲਬਰਟਾ (ਕੈਨੇਡਾ) ਸਰਕਾਰ ਵਿਚ ਉਨ੍ਹਾਂ ਦੀ ਵੱਖਰੀ ਪਛਾਣ ਸੀ।
ਭਾਈ ਮਨਮੀਤ ਸਿੰਘ ਦੇ ਇਸ ਫਾਨੀ ਦੁਨੀਆਂ ਤੋਂ ਚਲੇ ਜਾਣ ਨਾਲ ਜਿਥੇ ਉਨ੍ਹਾਂ ਦੇ ਪਰਿਵਾਰ ਨੂੰ ਅਸਹਿ ਸੱਟ ਵੱਜੀ ਹੈ, ਓਥੇ ਸਿੱਖ ਕੌਮ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ।ਅਕਾਲ ਪੁਰਖ ਇਸ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …