Wednesday, December 31, 2025

ਪੇਰਾ ਮਿਲਟਰ੍ਰੀ ਫੌਰਸ ਦੀ ਨਿਗਰਾਣੀ ਵਿੱਚ ਹੋਣ ਗਿਆ 13ਵੀਂ ਲੋਕ ਸਭਾ ਚੋਣਾਂ – ਨੀਲਾੰਬਰੀ ਜਗਦਲੇ

PPN290410

ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ )-  ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 13ਵੀਂ  ਲੋਕਸਭਾ ਚੋਣਾਂ 2014 ਇਸ ਵਾਰ ਪੈਰਾ ਮਿਲਟ੍ਰਰੀ ਫੋਰਸ ਦੀ ਨਿਗਰਾਨੀ ਵਿੱਚ ਹੋਣਗੀਆਂ। ਇਹ ਜਾਣਕਾਰੀ ਦਿੰਦਿਆ ਜ਼ਿਲਾ ਫਾਜਿਲਕਾ ਪੁਲਿਸ ਪ੍ਰਮੁੱਖ ਨੀਲਾੰਬਰੀ ਜਗਦਲੇ  ਨੇ ਦੱਸਿਆ ਕਿ ਸੈਟਰਲ ਪੈਰਾ ਮਿਲਟ੍ਰਰੀ  ਫੋਰਸ ਅਤੇ ਹੋਰ ਆਰਮਡ ਫੋਰਸਾਂ ਦੇ ਲਗਭਗ ਪੰਦਰਾਂ ਸੌ ਜਵਾਨ ਫਾਜਿਲਕਾ ਵਿੱਖੇ ਪੁੱਜ ਚੁਕੇ ਹਨ। ਪੁਲਿਸ ਪ੍ਰਮੁੱਖ ਨੇ ਦੱਸਿਆ ਕਿ ਫੌਰਸ ਦੇ ਇਹ ਜਵਾਨ ਐਸ. ਪੀ. ਹੈਡਕੁਆਟਰ, ਐਸ. ਪੀ. ਡੀ  ਅਤੇ  ਡੀ.ਐਸ. ਪੀ. ਦੀ ਅਗਵਾਈ ਵਿੱਚ ਜ਼ਿਲਾ ਫਾਜਿਲਕਾ ਵਿਚ ਲੋਕ ਸਭਾ ਦੀ ਚੋਣ ਪ੍ਰਕਿਰਿਆ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਸਿਰੇ ਚੜਾਉਣਗੇ।  ਪੁਲਿਸ ਪ੍ਰਮੁੱਖ ਨੀਲੰਬਰੀ ਜਗਦਲੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਸਹੀ ਸਲਾਮਤ ਨੇਪਰੇ ਚਾੜਣ ਦੀ ਅਪਣੀ ਜੁਮੇਵਾਰੀ ਨੂੰ ਤੰਨਦੇਹੀ ਨਾਲ ਪੂਰਾ ਕਰਣ ਲਈ ਇਨਾਂ ਫੋਰਸਾਂ ਅਤੇ ਅਧਿਕਾਰੀਆ ਨੂੰ ਉਂਹ ਆਪ ਦਿਸ਼ਾ ਨਿਰਦੇਸ਼ ਦੇਣਗੇ । ਉਨਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਜਵਾਨਾਂ ਦੀ ਡਿਊਟੀ ਸਿਰਫ ਇਨਾਂ ਫੌਰਸਾ ਦੇ ਸਹਾਇਕ ਦੇ ਰੂਪ ਞਿੱਚ ਹੋਵੇਗੀ, ਪਰ ਅਸਲ ਕਮਾਨ ਪੈਰਾ ਮਿਲਟ੍ਰਰੀ ਫੌਰਸ ਦੇ ਹੱਥ ਵਿੱਚ ਹੀ ਹੋਵੇਗੀ ।ਪੰਜ ਪੌਲਿਗ ਸਟੇਸਨਾਂ ‘ਤੇ ਇਕ ਖਾਸ ਪੇਟਰੌਲਿਗ ਪਾਰਟੀ ਤੈਨਾਤ ਹੌਵੇਗੀ ਜੋ ਲੋੜ  ਪੈਣ ‘ਤੇ ਚੰਦ ਸੈਕੰਡ ਵਿੱਚ ਮੌਕੇ ਤੇ ਪਹੁੰਚ ਜਾਵੇਗੀ । ਇਹ ਪੇਟਰੌਲਿਗ ਪਾਰਟੀ ਇਕ ਏ.ਐਸ.ਆਈ ਅਤੇ ਇਕ ਸਿਵਲ ਅਧਿਕਾਰੀ ਦੀ ਦੇਖ ਰੇਖ ਵਿੱਚ ਮੁਸਤੈਦ ਰਹੇਗੀ ।ਸ੍ਰੀਮਤੀ ਜਗਦਲੇ ਨੇ ਲੌਕਾਂ ਨੂੰ ਬੇਝਿਜਕ ਅਤੇ ਬੇਖੌਫ ਹੌਕੇ ਵੱਧ ਤੋਂ ਵੱਧ ਆਪਣੇ ਮਤਾਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਤੇ ਇਸ ਦੇ ਨਾਲ ਹੀ ਉਂਹਨਾਂ ਨੇ ਕਿਸੇ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਚੁੱਕਣ ਦੀ ਗਲਤੀ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply