Tuesday, October 13, 2026

“ਕੌਰ ਇਜ਼ ਕੁਈਨ ਬਠਿੰਡਾ 2016” ਦੇ ਆਡੀਸ਼ਨ ਕਰਵਾਏ

PPN2501201505

ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਸਮੇਸ਼ ਦਸਤਾਰ ਰਜਿ. ਮਾਨਸਾ ਵੱਲੋਂ ਬੀਤੇ ਦਿਨ ਗੁਰਦੁਆਰਾ ਸਿੰਘ ਸਭਾ ਬਠਿੰਡਾ ਵਿਖੇ “ਕੌਰ ਇਜ਼ ਕੁਈਨ ਬਠਿੰਡਾ 2016” ਦੇ ਅੋਡੀਸ਼ਨ ਕਰਵਾਏ ਗਏ। ਇਸ ਅੋਡੀਸ਼ਨ ਵਿੱਚ ਬਠਿੰਡਾ ਜਿਲੇ ਤੋਂ ਇਲਾਵਾ ਮੁਕਤਸਰ, ਮਲੋਟ, ਰਾਮਪੁਰਾ ਦੀਆਂ ਦਸਤਾਰਧਾਰੀ ਸਿੱਖ ਬੱਚੀਆਂ ਨੇ ਬੜੇ ਉਤਸ਼ਾਹ ਨਾਲ ਵਧਚੜ ਕੇ ਭਾਗ ਲਿਆ।ਜਿਹਨਾਂ ਵਿੱਚੋਂ ਆਡੀਸ਼ਨ ਜੱਜ ਸੁਪ੍ਰੀਤ ਕੌਰ ਅਤੇ ਬੇਅੰਤ ਕੌਰ ਨੇ 10 ਪ੍ਰਤਿਭਾਸ਼ਾਲੀ ਬੱਚੀਆਂ ਦੀ ਚੋਣ ਕੀਤੀ ਜੋ ਕਿ ਫਰਵਰੀ ਮਹੀਨੇ ਵਿੱਚ ਹੋਣ ਵਾਲੇ ਫਾਈਨਲ ਸਟੇਜ ਸ਼ੋਅ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ। ਇਸ ਸਟੇਜ ਸ਼ੋਅ ਦੇ ਡਾਇਰੈਕਟਰ ਅਤੇ ਦਸਮੇਸ਼ ਦਸਤਾਰ ਰਜਿ. ਮਾਨਸਾ ਦੇ ਫਾਊਂਡਰ ਸ. ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਉਹਨਾਂ ਵੱਲੋਂ ਛੇਵਾਂ ਨਿਰੋਲ ਧਾਰਮਿਕ ਸਟੇਜ ਸ਼ੋਅ ਹੈ ਜੋ ਕਿ ਗੁਰੂ ਸਾਹਿਬਾਨਾਂ ਦੀ ਚਲਾਈ ਹੋਈ ਮਰਿਯਾਦਾ “ਸਾਬਤ ਸੂਰਤਿ ਦਸਤਾਰ ਸਿਰਾ” ਦੇ ਸੰਕਲਪ ਨੂੰ ਬਰਕਰਾਰ ਰੱਖਣ ਅਤੇ ਖਾਲਸੇ ਦੀ ਸ਼ਾਨ ਨੂੰ ਚਾਰ ਚੰਨ ਲਾਉਣ ਲਈ ਹਰ ਸ਼ਹਿਰ ਵਿੱਚ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਟੇਜ ਸ਼ੋਅ ਵਿੱਚ ਦਸਤਾਰਧਾਰੀ ਸਿੱਖ ਬੱਚੀਆਂ ਦੀ ਪ੍ਰਤਿੱਭਾ ਤੋਂ ਇਲਾਵਾ ਛੋਟੇ ਬੱਚਿਆਂ ਦੇ ਸਿੱਖ ਫੈਂਨਸੀ ਡਰੈੱਸ ਮੁਕਾਬਲੇ, ਦਸਤਾਰ ਮੁਕਾਬਲੇ ਅਤੇ ਸਿੱਖ ਮਾਰਸ਼ਲ ਆਰਟ ਗੱਤਕੇ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਹਨਾਂ ਆਡੀਸ਼ਨ ਦੇ ਪ੍ਰਬੰਧਾਂ ਵਿੱਚ ਸ. ਰਜਿੰਦਰ ਸਿੰਘ ਸਿੱਧੂ ਪ੍ਰਧਾਨ ਗੁਰੂਦੁਆਰਾ ਸਿੰਘ ਸਭਾ ਬਠਿੰਡਾ, ਭਾਈ ਭਰਪੂਰ ਸਿੰਘ ਜੀ ਸਾਬਕਾ ਮੇਨੈਜਰ ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਸਿੰਘਸਟਾਈਲ ਦਸਤਾਰ ਅਕੈਡਮੀ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।ਉਹਨਾਂ ਦੱਸਿਆ ਕਿ ਇਸੇ ਸੰਸਥਾ ਵੱਲੋਂ ਸਾਲ 2013 ਵਿੱਚ ਕਰਵਾਏ ਮਿਸਟਰ ਸਿੰਘ ਬਠਿੰਡਾ ਮੁਕਾਬਲੇ ਨੂੰ ਸੰਗਤ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ ਅਤੇ ਉਹ ਉਮੀਦ ਕਰਦੇ ਹਨ ਕਿ ਇਸ ਵਾਰ ਵੀ ਸਿੱਖ ਸੰਗਤ ਆਪਣਾ ਸਹਿਯੋਗ ਦੇਵੇਗੀ। ਇਸ ਸਟੇਜ ਸ਼ੋਅ ਦੇ ਸਪਾਂਸਰ ਗਰੇਸ ਬੂਟੀਕ, ਬਾਹੀਆ ਰਿਜੋਰਟਸ, ਤਲਵੰਡੀ ਸਾਬੋ ਪਾਵਰ ਲਿਮਟਿਡ ਅਤੇ ਆਦੇਸ਼ ਯੂਨੀਵਰਸਿਟੀ ਹਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply