Thursday, July 23, 2026

ਐਸ.ਪੀ ਬਠਿੰਡਾ ਨੇ ਬੱਚਿਆਂ ਨੂੰ ਚਾਇਨਾ ਡੋਰ ਦੇ ਨੁਕਸਾਨਾਂ ਤੋਂ ਜਾਣੂ ਕਰਵਾਉਦਿਆਂ ਸਹੁੰ ਚੁਕਵਾਈ

PPN0302201604
ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਆਰ.ਬੀ.ਡੀ.ਏ.ਵੀ.ਪਬਲਿਕ ਸਕੂਲ ਬਠਿੰਡਾ ਵਿਖੇ ਐਸ.ਪੀ ਬਠਿੰਡਾ ਦੇਸ ਰਾਜ ਅਤੇ ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਕਰਨਲ ਵਰਿੰਦਰ ਕੁਮਾਰ ਵਲੋਂ ਬੱਚਿਆਂ ਨੂੰ ਚਾਇਨਾ ਡੋਰ ਦੇ ਨੁਕਸਾਨਾਂ ਤੋਂ ਜਾਣੂ ਕਰਵਾਉਦਿਆਂ ਉਸ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ। ਉਨ੍ਹਾਂ ਬੱਚਿਆਂ ਨੂੰ ਸਹੁੰ ਵੀ ਚੁਕਵਾਈ ਜੋ ਕਿ ਬੇ-ਜੁਬਾਨ ਅਣਭੋਲ ਪੰਛੀਆਂ ਅਤੇ ਰਾਹ ਜਾਂਦੇ ਰਾਹੀਆਂ ਨੂੰ ਲਹੂ-ਲੂਹਾਣ ਕਰ ਜਾਂਦੀ ਹੈ ਅਸੀ ਉਸ ਡੋਰ ਨੂੰ ਨਾ ਵਰਤੀਏ।ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਬੱਚੇ ਇਹ ਡੋਰ ਖ੍ਰੀਦ ਚੁੱਕੇ ਹਨ ਉਹ ਸਾਡੇ ਕੋਲ ਜਮਾਂ੍ਹ ਕਰਵਾ ਦੇਣ ਤੇ ਉਨ੍ਹੀ ਹੀ ਡੋਰ ਦੋ ਦਿਨਾਂ ਦੇ ਵਿੱਚ-2 ਸਾਡੇ ਕੋਲੋਂ ਸਾਦੀ ਅਤੇ ਵਧੀਆਂ ਡੋਰ ਲੈ ਲੈਣ। ਜੇ ਬੱਚਿਆਂ ਨੂੰ ਅਪਣੇ ਚੁਗਿਰਦੇ ਕਿਸੇ ਕੋਲ ਚਾਇਨਾ ਡੋਰ ਪਈ ਹੋਣ ਦੀ ਜਾਣਕਾਰੀ ਹੋਵੇ ਤਾਂ ਉਹ ਇਸ ਐਨ.ਜੀ.ਓ.ਦੇ ਕਿਸੇ ਵੀ ਮੈਂਬਰ ਨੂੰ ਇਸ ਦੀ ਜਾਣਕਾਰੀ ਦੇਣ ਅਤੇ ਅਪਣੇ ਇੱਕ ਚੰਗੇ ਨਾਗਰਿਕ ਹੋਣ ਦਾ ਫਰਜ਼ ਅਦਾ ਕਰਨ। ਪ੍ਰਿੰ: ਮੈਡਮ ਡਾ.ਸਤਵੰਤ ਭੁੱਲਰ ਨੇ ਬੱਚਿਆਂ ਨੂੰ ਸੇਫ ਅਤੇ ਖੁਸ਼ੀਆਂ ਭਰਪੂਰ ਬਸੰਤ ਮਨਾਉਣ ਲਈ ਕਿਹਾ ਕਿ ਸਾਨੂੰ ਸ਼ੌਕ ਇਸ ਤਰਾਂ੍ਹ ਪੂਰੇ ਕਰਨੇ ਚਾਹੀਦੇ ਹਨ ਕਿ ਉਹ ਸਾਨੂੰ ਵੀ ਖੁਸ਼ੀਆਂ ਦੇਣ ਅਤੇ ਦੂਜਿਆਂ ਨੂੰ ਵੀ ਖੁਸ਼ੀਆਂ ਵੰਡਣ। ਇਸ ਮੌਕੇ ਉਨ੍ਹਾਂ ਦੇ ਨਾਲ ਰਕੇਸ਼ ਨਰੂਲਾ(ਸਮਾਜ ਸੇਵੀ),ਰਮਨੀਕ ਵਾਲੀਆ(ਚੀਫ ਕੋ-ਆਰਡੀਨੇਟਰ ਬੈਂਗੋ), ਸਾਧੂ ਰਾਮ ਕੁਸਲਾ, ਸਤੀਸ਼ ਅਗਰਵਾਲ, ਸ਼੍ਰੀਮਤੀ ਨੀਲਮ ਭਾਟੀਆ ਬਠਿੰਡਾ ਐਸੋਸੀਏਸ਼ਨ ਆਫ ਐਨ.ਜੀ.ਓ ਮੈਂਬਰ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply