Friday, July 24, 2026

ਭਾਗੀਬਾਂਦਰ ਦੀ ਸਰਪੰਚ ਚਰਨਜੀਤ ਕੌਰ 3000 ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

PPN0302201605

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਮ ਆਦਮੀ ਨੂੰ ਉਸ ਸਮੇਂ ਬਹੁਤ ਹੀ ਤੱਕੜਾ ਹੁੰਗਾਰਾ ਮਿਲਿਆ ਜਦ ਪਿੰਡ ਭਾਗੀਬਾਂਦਰ ਦੀ ਸਰਪੰਚ ਚਰਨਜੀਤ ਕੌਰ ਦੀ ਅਗਵਾਈ ਵਿਚ 3000 ਸਾਥੀਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਸੈਕਟਰ ਅਬਜਰਬਰ ਵਿਨੋਦ ਵਡਸ, ਅਮਰਜੀਤ ਸਿੰਘ ਰਾਜੂ, ਮਨਜੀਤ ਕੌਰ ਬਰਾੜ ਦੇ ਯਤਨਾ ਸਦਕਾ ਕੀਤਾ। ਇਸ ਮੌਕੇ ਸੂਬਾ ਯੂਥ ਪ੍ਰਧਾਨ ਹਰਜੋਤ ਬੈਂਸ ਅਤੇ ਮਹਿਲਾ ਵਿੰਗ ਪੰਜਾਬ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਨੇ ਠਾਠਾਂ ਮਾਰਦੇ ਇੱਕਠ ਨੂੰ ਸੰਬੋਂਧਨ ਕਰਦਿਆਂ ਕਿਹਾ ਕਿ ਇਹ ਜੋਸ਼ੀਲਾ ਇੱਕਠ ਦੱਸ ਰਿਹਾ ਹੈ ਕਿ ਪੰਜਾਬ ਵਿਚੋਂ 2017 ਵਿਚ ਕੀ ਨਤੀਜੇ ਆਉਣੇ ਹਨ? ਬਾਦਲ ਸਰਕਾਰ ਤੇ ਵਰ੍ਹਦਿਆਂ ਹਰਜੋਤ ਬੈਂਸ ਅਤੇ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲ ਸਰਕਾਰ ਲੋਕਾਂ ਨੂੰ ਡਰਾਉਣਾ ਬੰਦ ਕਰੇ। ਸਭ ਜਾਣਦੇ ਹਨ ਕਿ ਬਾਦਲ ਸਰਕਾਰ ਅਤੇ ਕੈਪਟਨ ਪੰਜਾਬ ਦੇ ਕਿੰਨੇ ਕੁ ਹਿਤੈਸ਼ੀ ਹਨ। ਮੌਜੂਦਾ ਸਰਕਾਰ ਨੇ ਪੰਜਾਬ ਦੀ ਜਵਾਨੀ ਅਤੇ ਕਿਰਸਾਨੀ ਦੋਹਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਪੰਜਾਬ ਨੂੰ ਆਰਥਿਕ ਤੌਰ ‘ਤੇ ਬਰਬਾਦ ਕਰਕੇ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਹੁਣ ਆਮ ਆਦਮ ਦੀ ਚੜ੍ਹਤ ਦੇਖ ਕੇ ਅਕਾਲੀ ਅਤੇ ਕਾਂਗਰਸੀ ਮਿਲਕੇ ਯਕਤਾਂ ਭੜਾ ਰਹੇ ਹਨ ਕਿ ਆਪ ਦੇ ਇਸ ਤੂਫਾਨ ਨੂੰ ਕਿਵੇਂ ਰੋਕਿਆ ਜਾਵੇ ਪਰ ਪੰਜਾਬੀਆਂ ਨੇ ਤਹੱਈਆਂ ਕਰ ਲਿਆ ਹੈ ਕਿ ਹੁਣ ਨਾ ਤਾਂ ਇਨ੍ਹਾਂ ਦੀਆਂ ਧਮਕੀਆਂ ਤੋਂ ਡਰਨਾ ਹੈ ਅਤੇ ਨਾ ਹੀ ਕਿਸੇ ਲਾਲਚ ਵਿਚ ਆਉਣਾ ਹੈ ਬਲਕਿ ਆਪ ਦੀ ਲਹਿਰ ਨੂੰ ਹੁਣ ਸੁਨਾਮੀ ਲਹਿਰ ਵਿੱਚ ਤਬਦੀਲ ਕਰਨਾ ਹੈ ਹੁਣ ਸਿਰਫ਼ ਨੌਜਵਾਨ ਹੀ ਨਹੀ ਬਲਕਿ ਬਜ਼ੁਰਗ ਵੀ ਜੋ ਕਦੇ ਇਨ੍ਹਾਂ ਰਵਾਇਤੀ ਪਾਰਟੀਆਂ ਦਾ ਪੱਕਾ ਵੋਟ ਬੈਂਕ ਸਨ, ਹੁਣ ਆਪ ਦੇ ਨਾਲ ਖੜੇ ਹਨ। 2017 ਵਿੱਚ ਆਮ ਆਦਮ ਦੀ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ ਅਤੇ 117 ਦੀਆਂ 117 ਸੀਟਾਂ ਜਿੱਤ ਕੇ ਵਿਸ਼ਵ ਰਿਕਾਰਡ ਬਣਾਏ ਗਈ। ਇਸ ਮੌਕੇ ਪ੍ਰਿੰਸੀਪਲ ਨਰਿੰਦਰ ਪਾਲ ਭਗਤਾ ਜੋਨਲ ਇੰਚਾਰਜ, ਮੀਤ ਹੇਅਰ ਸੁਬਾਈ ਉਪ ਪ੍ਰਧਾਨ ਯੂਥ ਵਿੰਗ, ਸਿਮਰਤ ਕੌਰ ਧਾਲੀਵਾਲ ਮੀਤ ਪ੍ਰਧਾਨ ਮਹਿਲਾ ਵਿੰਗ, ਰਾਜਬੀਰ ਚਹਿਲ ਸੁਬਾਈ ਜੁਆਇੰਟ ਸਕੱਤਰ ਯੂਥ ਵਿੰਗ, ਕਰਮਜੀਤ ਜਟਾਨਾ ਮੀਤ ਪ੍ਰਧਾਨ ਕਿਸਾਨ ਵਿੰਗ, ਦੀਪਕ ਬਾਂਸਲ ਸਟੇਟ ਯੂਥ ਕੈਸ਼ੀਅਰ, ਸਿੰਦਰਪਾਲ ਦਲਿਓ ਜੋਨਲ ਇੰਚਾਰਜ ਯੂਥ ਵਿੰਗ, ਨਾਜਰ ਸਿੰਘ ਮਾਨਸ਼ਾਹੀਆ ਜੋਨਲ ਇੰਚਾਰਜ ਕਿਸਾਨ ਵਿੰਗ, ਗੁਰਦੀਪ ਬਰਾੜ ਸੈਕਟਰ ਇੰਚਾਰਜ ਯੂਥ ਵਿੰਗ ਅਤੇ ਵਿਨੋਦ ਵਟਸ ਸੈਕਟਰ ਅਬਜਰਵਰ ਤਲਵੰਡੀ ਸੈਕਟਰ ਨੇ ਵੀ ਇੱਕਠ ਨੂੰ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿਚ 5 ਫਰਵਰੀ ਤੋਂ ਪਰਿਵਾਰ ਜੋੜੋ ਮੁਹਿੰਮ ਚਲਾਈ ਜਾਵੇਗੀ ਅਤੇ ਪਿੰਡ ਪਿੰਡ ਸ਼ਹਿਰ ਵਿਚ ਪਹੁੰਚ ਕੇ ਆਮ ਆਦਮ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇਗਾ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply