Saturday, October 10, 2026

ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਨੇ ਜਰੂਰਤਮੰਦਾਂ ਨੂੰ ਕੰਬਲ ਵੰਡੇ

PPN0402201602
ਬਟਾਲਾ, 4 ਜਨਵਰੀ (ਨਰਿੰਦਰ ਬਰਨਾਲ)- ਸਮਾਜ ਭਲਾਈ ਵਿੱਚ ਲਾਇੰਨਜ਼ ਕਲੱਬ ਡਿਸਟ੍ਰਿਕ 321-ਡੀ ਅਧੀਨ ਪੈਦੀਆਂ ਕਲੱਬਾਂ ਆਪਣੀ ਵਿਲੱਖਣ ਪਹਿਚਾਨ ਕਰਕੇ ਜਾਣੀਆਂ ਜਾਂਦੀਆਂ ਹਨ। ਇਸੇ ਹੀ ਡਿਸਟ੍ਰਿਕ ਦੀ ਫੈਮਲੀ ਲਾਇੰਨ ਕਲੱਬ ਮੁਸਕਾਨ ਬਟਾਲਾ ਨੂੰ ਕਲੱਬ ਸੈਵਨ ਸਟਾਫ ਦਾ ਦਰਜਾ ਪ੍ਰਾਪਤ ਹੈ। ਕਲੱਬ ਮੁਸਕਾਨ ਦੇ ਪ੍ਰਧਾਨ ਲਾਇੰਨ ਡਾ. ਰਣਜੀਤ ਸਿੰਘ ਤੇ ਉਹਨਾ ਦੀ ਸਮੁਚੀ ਟੀਮ ਵੱਲੋਂ ਬਿਰਧ ਆਸ਼ਰਮ ਬਟਾਲਾ ਵਿਖੇ ਜਰੂਰਤਮੰਦਾਂ ਨੂੰ 20 ਕੰਬਲ ਤੇ ਖਾਣ ਪੀਣ ਦਾ ਸਮਾਨ ਦਿਤਾ ਗਿਆ । ਕਲੱਬ ਦੇ ਸਾਰੇ ਮੈਬਰਾਂ ਵੱਲੋਂ ਬਿਰਧ ਆਸ਼ਰਮ ਵਿੱਚ ਰਹਿ ਰਹੇ ਮੈਂਬਰਾਂ ਨਾਲ ਖਾਣ ਪੀਣ ਸਾਂਝਾ ਕੀਤਾ ਤੇ ਕੰਬਲ ਭੇਟ ਕੀਤੇ। ਇਸ ਮੌਕੇ ਜੋਨ ਚੇਅਰਮੈਨ ਭਾਰਤ ਭੂਸ਼ਨ, ਲਖਵਿੰਦਰ ਸਿੰਘ ਢਿਲੋਂ, ਦਵਿੰਦਰ ਸਿੰਘ ਕਾਹਲੋ ਪ੍ਰਿੰਸੀਪਲ, ਬਲਕਾਰ ਸਿੰਘ ਜੈਤੋਸਰਜਾ, ਲਾਇੰਨ ਲੇਡੀ ਮੈਂਬਰਾਂ ਵਿੱਚ ਸੁਮਨ ਬਾਲਾ ਟੇਲ ਟਵਿਸਟਰ, ਮਨਦੀਪ ਕੌਰ, ਨਰਿੰਦਰ ਪਾਲ ਕੌਰ, ਮਨਜਿੰਦਰ ਕੌਰ, ਬਲਜੀਤ ਕੌਰ ਫਸਟ ਲਾਇਨ ਲੇਡੀ ਮੁਸਕਾਨ ਕਲੱਬ ਬਟਾਲਾ ਤੋ ਇਲਾਵਾ ਬਿਰਧ ਆਸ਼ਰਮ ਦੇ ਮੈਬਰ ਤੇ ਪ੍ਰਬੰਧਕ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply