
ਬਟਾਲਾ, 5 ਫਰਵਰੀ (ਨਰਿੰਦਰ ਸਿੰਘ ਬਰਨਾਲ)- ਬੀਤੇ ਦਿਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਪੰਜ ਸਾਹਿਤਕ ਪੱਤ੍ਰਿਕਾਵਾਂ ਦਾ ਸਨਮਾਨ ‘ਤੇ ਇੱਕ ਸੂਬਾ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ।ਸਮੁੱਚੇ ਸਮਾਗਮ ਦੀ ਪ੍ਰਧਾਨਗੀ ਡਾ;ਜੋਗਿੰਦਰ ਸਿੰਘ ਕੈਰੋਂ, ਡਾ: ਰਵਿੰਦਰ, ਡਾ: ਅਨੁੂਪ ਸਿੰਘ, ਅਜਾਇਜ ਸਿੰਘ ਸੰਘਾ, ਅਰਤਿੰਦਰ ਕੌਰ ਸੰਧੂ,ਦੇਵਿੰਦਰ ਦੀਦਾਰ,ਕੰਵਰਜੀਤ ਸਿੰਘ ਭੱਠਲ, ਬਲਜਿੰਦਰ ਮਾਨ ‘ਤੇ ਪ੍ਰੋ:ਤਰਸੇਮ ਰਾਣਾ ਨੇ ਕੀਤੀ। ਇਸ ਸਮਾਗਮ ਵਿੱਚ ਐਸ ਡੀ ਐਮ ਬਟਾਲਾ ਸ਼੍ਰੀ ਸੋਰਬ ਕੁਮਾਰ ਅਰੋੜਾ, ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਉਹਨਾਂ ਨੇ ਭਵਿੱਖ ‘ਚ ਸਾਹਿਤਕਾਰਾਂ ਸ਼ਾਇਰਾਂ ‘ਤੇ ਕਲਾਕਾਰਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਵਿਦਵਾਨਾਂ ਦੇ ਸਾਹਿਤਕ ਪੱਤ੍ਰਿਕਾਵਾਂ ਦੀ ਪੰਜਾਬੀ ਭਾਸ਼ਾ ‘ਤੇ ਸਾਹਿਤ ਵਿੱਚ ਯੋਗਦਾਨ ਦੀ ਚਰਚਾ ਕੀਤੀ। ਪਹਿਲੇ ਪੜਾਅ ਵਿੱਚ ਹੋਏ ਕਵੀ ਦਰਬਾਰ ਵਿੱਚ ਸ਼੍ਰੀ ਅਸ਼ੋਕ ਦੀਪਕ, ਰਸ਼ੀਦ ਅਬਾਸ, ਤੇਜਿੰਦਰ ਬਾਵਾ, ਕਮਲ, ਮਲਵਿੰਦਰ, ਪੰਮੀ ਖੁਸ਼ਹਾਲੀਪੁਰੀ, ਰਾਮ ਸਰੂਪ ਸ਼ਰਮਾ, ਸਿਮਰਤ ਸੁਮੈਰਾ, ਪਰਮਜੀਤ ਮਾਨ, ਬਾਬਾ ਬਾਜਵਾ, ਵਰਗਿਸ ਸਲਾਮਤ, ਸੁਖਦੇਵ ਸਿੰਘ ਪ੍ਰੇਮੀ, ਤਲਵਿੰਦਰ ਕੋਰ, ਸੁਲਤਾਨ ਭਾਰਤੀ, ਬਲਵਿੰਦਰ ਗੰਭੀਰ, ਓਮ ਪ੍ਰਕਾਸ਼ ਭਗਤ, ਅਜੀਤ ਕਮਲ, ਡਾ: ਰਮਨਦੀਪ ਸਿੰਘ, ਨਰਿੰਦਰ ਸਿੰਘ ਸੰਘਾ, ਸੁੱਚਾ ਸਿੰਘ ਨਾਗੀ, ਗੁਰਪ੍ਰਤਾਪ ਸਿੰਘ ਕਾਹਲੋਂ, ਸੁੱਚਾ ਸਿੰਘ ਰੰਧਾਵਾ, ਰੋਜੀ ਸਿੰਘ, ਹਰਪਾਲ ਨਾਗਰਾ, ਰਾਜਪਾਲ ਬਾਠ, ਸੁਰਿੰਦਰ ਸਿੰਘ ਨਿਮਾਣਾ, ਵਿਨੋਦ ਸ਼ਾਇਰ, ਮਨਮੋਹਨ ਕਪੂਰ, ਚੰਨ ਬੋਲੋਵਾਲੀਆਂ, ਵਿਜੇ ਅਗਨੀਹੋਤਰੀ, ਰਜਨੀਸ਼ ਭੱਟੀ, ਹਰਮਿਸਰਨਜੀਤ, ਸੂਬਾ ਸਿੰਘ ਖਹਿਰਾ, ਸਤਿੰਦਰ ਕੌਰ ਕਾਹਲੋਂ, ਸ਼ਰਨਜੀਤ ਸਿੰਘ, ਨਵਦੀਪ ਸਿੰਘ ਆਦਿ ਪ੍ਰਮੁੱਖ ਰੂਪ ਵਿੱਚ ਸ਼ਾਮਲ ਸਨ। ਸਮਾਗਮ ਦੇ ਦੂਜੇ ਪੜਾਅ ‘ਚ ਹਰ ਸਾਲ ਦੀ ਤਰਾਂ੍ਹ ਦੇਵਿੰਦਰ ਦੀਦਾਰ ਵੱਲੋਂ ਛਾਪਿਆ ਜਾਂਦਾ, ਪੰਜਾਬੀ ਸਾਹਿਤ ਦੇ ਰਤਨ, ਕੈਲੰਡਰ ਵੀ ਲੋਕ ਅਰਪਨ ਕੀਤਾ ਗਿਆ। ਇਸ ਵਿੱਚ ਡਾ: ਮਹਿੰਦਰ ਸਿੰਘ ਰੰਧਾਵਾ, ਕਰਤਰ ਸਿੰਘ ਦੁਗਲ, ਬਾਬਾ ਬਲਵੰਤ ,ਬਲਵੰਗ ਗਾਰਗੀ, ਰਾਮ ਸਰੂਪ ਅਣਖੀ ਪਾਸ਼ ਅਤੇ ਪ੍ਰਮਿੰਦਰਜੀਤ ਆਦਿ ਮਰਹੁਮ ਸਾਹਿਤਕਾਰਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ।ਇਸ ਮੌਕੇ ‘ਤੇ ਸ਼ਹਿਰ ‘ਤੇ ਆਮ ਪਾਸ ਦੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਈਆਂ। ਇਨਾਂ੍ਹ ਵਿੱਚ ਸਰਵ ਸ਼੍ਰੀ ਗੁਰਬਚਨ ਸਿੰਘ ਬਾਜਵਾ, ਚਰਨਜੀਤ ਸਿੰਘ, ਬਲਦੇਵ ਸਿੰਘ ਰੰਧਾਵਾ, ਹਰਜਿੰਦਰ ਸਿੰਘ, ਉਪਕਾਰ ਸਿੰਘ, ਗੁਰਮੇਜ ਸਿੰਘ, ਪਰਸੋਤਮ ਸਿੰਘ ਲੱਲੀ, ਸੁਲੱਖਣ ਸਿੰਘ, ਹਰਬੰਸ ਸਿੰਘ, ਗੁਰਮੀਤ ਸਿੰਘ ਕਾਦੀਆਂ, ਹੈਪੀ ਮੁਰੱਗੀ ਮੁੱਹਲਾ, ਮਹਿੰਦਰ ਕੌਰ, ਤਰਲੋਕ ਸਿੰਘ ਕਾਹਲੋਂ, ਚੌਧਰੀ ਦਲਬੀਰ ਸਿੰਘ ਮਸੀਹ, ਪ੍ਰਵੀਨ ਸਿੰਘ, ਗੁਰਮੁੱਖ ਸਿੰਘ, ਐਡਵੋਕੇਟ ਰਜਿੰਦਰ ਸਿੰਘ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media