ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਆਈ ਟੀ ਚੌਕ ਪਟਿਆਲਾ ਫਾਟਕ ਦੀ ਰੇਲਵੇ ਲਾਇਨ ‘ਤੇ ਇਕ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਦੀ ਖ਼ਬਰ ਪਾ ਕੇ ਸਹਾਰਾ ਜਨ ਸੇਵਾ ਦੇ ਵਰਕਰ ਹਰਬੰਸ ਸਿੰਘ, ਸੁਨੀਲ ਗਰਗ, ਲੱਕੀ, ਰਜਿੰਦਰ ਕੁਮਾਰ ਨੇ ਘਟਨਾ ਸਥਾਨ ‘ਤੇ ਜਾ ਕੇ ਵੇਖਿਆਂ ਕਿ ਉਸ ਵਿਅਕਤੀ ਦਾ ਧੜ ਸਰੀਰ ਨਾਲੋਂ ਜੁਦਾ ਹੋ ਚੁੱਕਿਆ ਸੀ। ਜੀ ਆਰ ਪੀ ਥਾਣਾ ਦੀ ਪੁਲਿਸ ਦੇ ਆਉਣ ‘ਤੇ ਤਲਾਸ਼ੀ ਲੈਣ ਉਪਰੰਤ ਮਾਨਸਾ ਜੇਲ੍ਹ ਦੇ ਆਈ ਕਾਰਡ ਪ੍ਰਾਪਤ ਹੋਇਆ ਤਾਂ ਪਤਾ ਲੱਗਿਆ ਕਿ ਮ੍ਰਿਤਕ ਮਾਨਸਾ ਜੇਲ੍ਹ ਵਿੱਚ ਵਾਰਡਨ ਦੀ ਡਿਊਟੀ ਕਰ ਰਿਹਾ ਸੀ। ਮ੍ਰਿਤਕ ਦੀ ਮੌਤ ਕਿਵੇਂ ਹੋਈ ਜਾਂਂ ਆਤਮ ਹੱਤਿਆ ਬਾਰੇ ਪੁਲਿਸ ਵਲੋਂ ਤਫ਼ਤੀਸ ਜਾਰੀ ਹੈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media