
ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਰ.ਬੀ ਡੀ.ਏ.ਵੀ ਸੀਨੀਅਰ ਸੰਕੈਂਡਰੀ ਪਬਲਿਕ ਸਕੂਲ ਵਿਖੇ ”ਮੇਧਾਵੀ ਸ਼ਾਤਰ ਅਭੀਨੰਦਨ ” ਪੁਰਸਕਾਰ ਵੰਡ ਸਮਾਰੋਹ ਹੋਇਆ ਜਿਸ ਵਿੱਚ ਸੀ.ਬੀ.ਐਸ.ਸੀ 2014 ਦੇ 9.4 ਤੋਂ 10 ਸੀ.ਜੀ.ਪੀ ਪ੍ਰਾਪਤ ਬੱਚਿਆਂ ਨੂੰ ਵਜੀਫਾ ਅਤੇ ਪ੍ਰਸੰਸਾ ਪੱਤਰ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਸ਼੍ਰੀਮਤੀ ਨਲਿਮ ਕਾਮਰਾ ਰੀਜ਼ਨਲ ਡਾਇਰੈਕਟਰ ਅੰਮ੍ਰਿਤਸਰ ਤੇ ਬਠਿੰਡਾ ਜੋਨ, ਚਰਨਜੀਤ ਸਿੰਘ ਡੀ.ਜੀ.ਐਮ ਸਰਕਲ ਹੈੱਡ ਪੀ.ਐਨ.ਬੀ ਅਤੇ ਪਵਨ ਜਿੰਦਲ ਸ਼ੋਸ਼ਲ ਵਰਕਰ ਅਤੇ ਮੈਂਬਰ ਐਲ.ਐਮ.ਸੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਨਾ੍ਹਂ ਤੋਂ ਇਲਾਵਾ ਪ੍ਰਿੰ.ਪ੍ਰਮੋਧ ਖੁਸਰੀਜਾ ਸਮਾਣਾ, ਪ੍ਰਿੰ. ਸ਼੍ਰੀਮਤੀ ਕੁਸਮ ਖੁੰਗਰ ਅਬੋਹਰ, ਪ੍ਰਿੰ. ਸੁਧੀਰ ਠਾਕੁਰ ਮਾਨਸਾ, ਐਡਵੋਕੇਟ ਜੇ.ਕੇ ਖੁਰਾਣਾ, ਐਡਵੋਕੇਟ ਪੀ.ਡੀ ਗੋਇਲ ਅਤੇ ਸੁਆਮੀ ਸੂਰਯ ਦੇਵ ਹਾਜ਼ਰ ਸਨ। ਸਮਾਰੋਹ ਦੀ ਸ਼ੁਰੂਆਤ ਪਵਿੱਤਰ ਵੇਦ ਮੰਤਰਾਂ ਦੇ ਉਚਾਰਨ ਨਾਲ ਹੋਈ।ਪ੍ਰਿੰ. ਮੈਡਮ ਡਾ. ਸਤਵੰਤ ਭੁੱਲਰ ਨੇ ਬੱਚਿਆਂ ਮਾਪਿਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਉਹਨਾਂ ਬੱਚਿਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਡੀ.ਏ ਵੀ ਸੰਸਥਾ ਹਮੇਸ਼ਾਂ ਬੱਚਿਆਂ ਅੰਦਰ ਉੱਚ ਸੰਸਕਾਰ ਅਤੇ ਆਸਮਾਨ ਦੀਆਂ ਬੁਲੰਦੀਆਂ ਛੁਹਣ ਵਾਲੇ ਬੱਚੇ ਸਮਾਜ ਨੂੰ ਦਿੰਦਾ ਰਿਹਾ ਹੈ ਅਤੇ ਇਸ ਲਈ ਹਮੇਸ਼ਾ ਵਚਨਬੱਧ ਹੈ। ਡਾ. ਸ਼ੀ੍ਰਮਤੀ ਨੀਲਮ ਕਾਮਰਾ ਨੇ ਬੱਚਿਆਂ ਨਾਲ ਉਨ੍ਹਾਂ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਅਧਿਆਪਕ ਉਨ੍ਹਾਂ ਦੇ ਦੂਸਰੇ ਮਾਪੇ ਹਨ ਹਮੇਸ਼ਾਂ ਉਹਨਾਂ ਦਾ ਸਤਿਕਾਰ ਕਰਨਾ। ਬੱਚਿਆਂ ਅੰਦਰ ਪੜਾਈ ਪ੍ਰਤੀ ਲਗਨ ਪੈਦਾ ਕਰਨਾ ਅਧਿਆਪਕ ਦਾ ਪਹਿਲਾ ਫਰਜ਼ ਹੈ।ਸੁਆਮੀ ਸੂਰਯ ਦੇਵ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਪ੍ਰਾਪਤੀ ਲਈ ਮਾਪਿਆਂ ਨੂੰ ਵਧਾਈ ਦਿੱਤੀ।
Punjab Post Daily Online Newspaper & Print Media