Monday, March 23, 2026

ਦਾਣਾ ਮੰਡੀ ‘ਚ ਚੋਰੀਆਂ ਅਤੇ ਦੋ ਨੌਜਵਾਨਾਂ ਦੇ ਲਾਪਤਾ ਹੋਣ ਨਾਲ ਮਾਹੌਲ ਡਰ ਵਾਲਾ -ਗੋਗਾ

ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਆਗੂ ਅਵਤਾਰ ਸਿੰਘ ਗੋਗਾ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸ਼ਹਿਰ ਦੇ ਦਾਣਾ ਮੰਡੀ ਰੋਡ ‘ਤੇ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਚੋਰੀਆਂ ਦੀ ਘਟਨਾਵਾਂ ਨੇ ਮੁਹੱਲੇ ਵਾਸੀਆਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ, ਇਸ ਨਾਲ ਹੀ ਮੁਹੱਲੇ ਵਿਚੋਂ ਦੋ ਨੌਜਵਾਨ ਲੜਕੇ ਵੀ ਗੁੰਮ ਹੋ ਚੁੱਕੇ ਹਨ, ਮੁਹੱਲਾ ਵਾਸੀਆਂ ਵਲੋਂ ਪੁਲਿਸ ਕੋਲ ਲਗਾਤਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਚੋਰਾਂ ‘ਤੇ ਕੋਈ ਕਾਰਵਾਈ ਨਹੀ ਹੋਈ।ਜਿਸ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪੁਲਿਸ ਪ੍ਰਸਾਸ਼ਨ ਲੰਬੀ ਤਾਣ ਕੇ ਸੁੱਤਾ ਹੋਇਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਰਾਕੇਸ਼ ਕੁਮਾਰ ਪੁੱਤਰ ਗੋਵਰਧਨ ਦਾਸ ਵਾਸੀ ਦਾਣਾ ਮੰਡੀ ਰੋਡ ਦੁਕਾਨ ਨੰਬਰ 105 ਬਠਿੰਡਾ ਨੇ ਦੱਸਿਆ ਕਿ ਉਸ ਦਾ ਭਰਾ ਰਮੇਸ਼ ਕੁਮਾਰ ਉਮਰ 19 ਸਾਲ ਕੱਦ 5 ਫੁੱਟ ਜੋਕਿ ਰੇਹੜੀ ਲਗਾਉਦਾ ਹੈ ਤੇ 11-01-2016 ਨੂੰ ਸਵੇਰੇ ਕੰਮ ‘ਤੇ ਗਿਆ ਪ੍ਰੰਤੂ ਹੁਣ ਤੱਕ ਵਾਪਸ ਨਹੀ ਆਇਆ। ਉਸ ਕੋਲ ਦੋ ਮੋਬਾਇਲ ਨੰਬਰ 81958-68723, 78373-80830 ਮੌਜੂਦ ਸਨ। ਇਸ ਦੀ ਇਤਲਾਹ ਉਨ੍ਹਾਂ 15-01-2016 ਨੂੰ ਪੁਲਿਸ ਚੌਕੀ ਸਿਵਲ ਹਸਪਤਾਲ ਵਿੱਚ ਦਿੱਤੀ। ਫਿਰ ਇਕ ਐਸ.ਐਸ.ਪੀ ਬਠਿੰਡਾ ਨੂੰ ਇਕ ਅਰਜ਼ੀ ਮਿਤੀ 29-01-2016 ਨੂੰ ਦਿੱਤੀ। ਪਰ ਹੁਣ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀ ਕੀਤੀ ਗਈ।ਦੂਸਰੀ ਘਟਨਾ ਬਾਰੇ ਨੋਸ਼ਾਦ ਪੁੱਤਰ ਅਖਤਰ ਵਾਸੀ ਨੇੜੇ ਕਾਲੀ ਮਾਤਾ ਮੰਦਰ, ਦਾਣਾ ਮੰਡੀ ਰੋਡ ਨੇ ਦੱਸਿਆ ਕਿ ਉਸ ਦਾ ਭਰਾ ਮੁਰਸਲੀਮ ਪੁੱਤਰ ਅਖਤਰ ਸਲਮਨੀ ਮਿਤੀ 04-02-2016 ਰਾਤ ਨੂੰ 10 ਵਜੇ ਕੁੱੜਾ ਕਚਰਾ ਸੁੱਟਣ ਲਈ ਗਿਆ ਸੀ।ਪਰ ਵਾਪਿਸ ਨਹੀ ਆਇਆ। ਜਿਸ ਦੀ ਸੂਚਨਾ ਉਨ੍ਹਾਂ ਵਲੋਂ ਥਾਣਾ ਕੋਤਵਾਲੀ ਨੂੰ ਦਿੱਤੀ, ਪ੍ਰੰਤੂ ਉਨ੍ਹਾਂ ਕਿਹਾ ਕਿ 24 ਘੰਟੇ ਬੀਤ ਜਾਣ ‘ਤੇ ਦਰਖਾਸਤ ਨੋਟ ਕਰਾਂਗੇ।ਪਰਿਵਾਰਕ ਮੈਬਰਾਂ ਵਲੋਂ ਆਪਣੇ ਪੱਧਰ ‘ਤੇ ਤਲਾਸ਼ ਕੀਤੀ, ਪਰ ਅਜੇ ਤੱਕ ਪਤਾ ਨਹੀ ਲੱਗਿਆ। ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਗੌਗਾ ਨੇ ਦੱਸਿਆ ਕਿ ਮਿਤੀ 04-02-2016 ਨੂੰ ਉਸੇ ਰਾਤ ਨੂੰ ਦੋ ਦੁਕਾਨਾ ਤੇ ਚੋਰੀ ਹੋਈ ਹੈ।ਜਿਸ ਬਾਰੇ ਸਿਵਲ ਹਸਪਤਾਲ ਚੌਕੀ ਇੰਚਾਰਜ ਨੂੰ ਇਸ ਬਾਰੇ ਜਾਣੂ ਵੀ ਕਰਵਾਇਆ ਗਿਆ ਸੀ।ਪਰ ਹੁਣ ਤੱਕ ਕੋਈ ਕਾਰਵਾਈ ਨਹੀ ਹੋਈ। ਸੰਸਥਾ ਦੁਆਰਾ ਇਨ੍ਹਾਂ ਮਾਮਲਿਆਂ ਬਾਰੇ ਐਸ.ਐਸ.ਪੀ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਨਹੀ ਹੋ ਸਕਿਆ ਤਾਂ ਫਿਰ ਸੰਸਥਾ ਨੇ ਇਹ ਮਾਮਲਾ ਐਸ.ਪੀ (ਐਚ) ਨਾਨਕ ਸਿੰਘ ਦੇ ਧਿਆਨ ਵਿੱਚ ਲਿਆਉਦਾ ਤਾਂ ਉਨ੍ਹਾਂ ਕਿਹਾ ਕਿ ਪਤਾ ਹੈ ਪਰ ਹੁਣ ਦੇਖਣਾ ਇਹ ਹੈ ਕਿ ਪੰਜਾਬ ਪੁਲਿਸ ਦੁਆਰਾ ਕਿਤਨੀ ਜਲਦੀ ਕਰਾਵਾਈ ਕੀਤੀ ਜਾਂਦੀ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply