Friday, March 20, 2026

 ਮੁਹੰਮਦ ਜਮੀਲ ਨੂੰ ਨਿਊ ਫਰੈਡਜ਼ ਕਲੱਬ ਦਾ ਪ੍ਰਧਾਨ ਚੁਣਿਆ ਗਿਆ

PPN1202201606

ਮਾਲੇਰਕੋਟਲਾ, 12 ਫਰਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਦੇ ਮੁਸਲਿਮ ਬਹੁ-ਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਵਿੱਚ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਇਸ ਸ਼ਹਿਰ ਦੀ ਮਿਸਾਲ ਅਕਸਰ ਰੰਗ-ਬਿਰੰਗੇ ਫੁੱਲਾਂ ਦੇ ਗੁਲਦਸਤੇ ਨਾਲ ਦਿੱਤੀ ਜਾਂਦੀ ਹੈ। ਸਥਾਨਕ ਲੋਕਾਂ ਵਿੱਚ ਆਪਸੀ ਸਦਭਾਵਨਾ ਦੀ ਹੌਸਲਾ ਅਫਜਾਈ ਕਰਨ ਦੇ ਲਈ ਹਿੰਦੂ, ਮੁਸਲਿਮ, ਸਿੱਖ ਧਰਮਾਂ ਦੇ ਲੋਕਾਂ ਨੇ ਇੱਕ ਸਾਂਝਾ ਸੰਗਠਨ ਹੋਂਦ ਵਿੱਚ ਲਿਆਂਦਾ ਹੈ, ਜਿਸ ਦਾ ਨਾਂ ”ਨਿਊਂ ਫਰੈਡਜ ਕਲੱਬ” ਰੱਖਿਆ ਹੈ। ਇਸ ਕਲੱਬ ਵਿੱਚ ਮੁਹੰਮਦ ਜਮੀਲ ਨੂੰ ਪ੍ਰਧਾਨ, ਅਬਦੁਲ ਰਹਿਮਾਨ ਨੂੰ ਉੱਪ ਪ੍ਰਧਾਨ, ਰਮਨ ਕੁਮਾਰ ਨੂੰ ਸਕੱਤਰ, ਸ਼ਰਾਫਤ ਅਲੀ ਨੂੰ ਸਰਪ੍ਰਸਤ, ਅਵਤਾਰ ਸਿੰਘ (ਕਾਕਾ) ਨੂੰ ਖਜਾਨਚੀ ਦੇ ਅਹੁਦੇ ਲਈ ਚੁਣਿਆ ਗਿਆ। ਸ਼੍ਰੀ ਜੀਵਨ ਕੁਮਾਰ ਸਿੰਗਲਾ, ਮਾਸਟਰ ਬੀ.ਐਲ ਰਾਜਪਾਲ, ਮੁਹੰਮਦ ਇਕਬਾਲ, ਅਲੀ ਅਸਗਰ, ਹਰੀਸ਼ ਪਾਸੀ, ਮੁਹੰਮਦ ਜਮੀਲ ਗੌਰੀ, ਦਵਿੰਦਰ ਸਿੰਘ, ਅਸ਼ੋਕ ਕੁਮਾਰ ਗੁਪਤਾ, ਅਜੈ ਕੁਮਾਰ, ਰਾਜਿੰਦਰ ਕੁਮਾਰ, ਸੁਸ਼ੀਲ ਗੋਇਲ ਆਦਿ ਕਾਰਜਕਾਰੀ ਮੈਂਬਰ ਚੁਣੇ ਗਏ। ਇਸ ਸੰਸਥਾ ਦਾ ਮੁੱਖ ਕੰਮ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਕੇ ਆਪਸੀ ਸਾਂਝ ਨੂੰ ਮਜਬੂਤ ਕਰਨਾ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply