ਬਠਿੰਡਾ, 22 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਰਿਟਾਇਰਡ ਅਤੇ ਸੀਨੀਅਰ ਸੀਟੀਜ਼ਨ ਬਰਦਰਹੁਡ ਗਠਨ ਇਕਾਈ ਦਾ ਗਠਨ ਕੀਤਾ ਗਿਆ ਜਿਸ ਦੀ ਅਗਵਾਈ ਪ੍ਰੋ ਅਸ਼ੋਕ ਕੁਮਾਰ ਗੁਪਤਾ ਵਲੋਂ ਕੀਤੀ ਗਈ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਇਕਾਈ ਦਾ ਗਠਨ ਦਿੱਲੀ ਇਕਾਈ ਨਾਲ ਰਜਿਸਟਰਡ ਹੈ, ਜਿਸਦੇ 4800 ਮੈਂਬਰ ਹਨ ਅਤੇ ਇਨ੍ਹਾਂ ਦੀ ਕਾਰਗੁਜਾਰੀ ਦੇਖਦੇ ਹੋਏ ਅਤੇ ਗਤੀਵਿਧੀਆਂ ਦੀ ਸ਼ਲਾਘਾ ਕਾਰਨ ਬਠਿੰਡਾ ਵਿਖੇ ਇਕਾਈ ਦਾ ਗਠਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆਂ ਕਿ ਇਸ ਇਕਾਈ ਵਿੱਚ ਸਰਵਸਮਤੀ ਨਾਲ ਸਾਰਿਆਂ ਮੈਂਬਰਾਂ ਨੇ ਰਿਟਾਇਰਡ ਤੇ ਸੀਨੀਅਰ ਸਿਟੀਜਨ ਦੀਆਂ ਸਮੱਸਿਆਵਾਂ ਦਾ ਅਧਿਅਨ ਕਰਕੇ ਸਮਾਧਾਨ ਲਈ ਯਤਨ ਕਰਨ ਲਈ ਉਪਰਾਲੇ ਕਰਨ ਦਾ ਭਰੋਸ਼ਾ ਦਿੱਤਾ ਹੈ। ਜਿਵੇਂ ਕਿ ਸਮੇਂ ਦਾ ਸਹੀ ਉਪਯੋਗ, ਵਿਤੀ ਸਮਸਿਆਵਾਂ ਦਾ ਹੱਲ, ਸਮੇਂ-ਸਮੇਂ ਤੇ ਦੇਸ਼ ਅਤੇ ਵਿਦੇਸ਼ ਦੇ ਟੂਰ, ਪਿਕਨਿਕ, ਸਿਹਤ-ਸੰਭਾਲ, ਸਮਾਰੋਹ ਆਯੋਜਿਤ ਕਰਨਾ, ਦੇਸ਼ ਭਗਤੀ ਦੇ ਕਾਰਜਕਰਮ ਆਯੋਜਿਤ ਕਰਨਾ, ਸੈਮੀਨਾਰ ਅਤੇ ਗੋਸ਼ਟੀਆਂ ਆਯੋਜਿਤ ਕਰਨਾ, ਕੁਵਿਜ ਅਤੇ ਲੇਖ ਮੁਕਾਬਲੇ ਅਤੇ ਵਿਸ਼ੇਸ ਤੌਰ ਤੇ ਸਮਾਜ ਸੇਵਾ ਲਈ ਕਾਰਜਕਰਤਾ ਦਾ ਨਿਰਮਾਣ। ਪ੍ਰੋ. ਅਸੋਕ ਗੁਪਤਾ ਨੇ ਦੱਸਿਆਂ ਕਿ ਸ਼ਹਿਰ ਦੇ ਹਰ ਵਰਗ ਦਾ ਪ੍ਰਤਿਨਿਧਤਵ ਕੀਤਾ ਜਾਵੇਗਾ ਅਤੇ ਵੱਖ-ਵੱਖ ਖੇਤਰਾਂ ਵਿੱਚ ਇਸ ਦੀ ਗਤੀਵਿਧੀਆਂ ਦਾ ਪ੍ਰਸਾਰ ਕੀਤਾ ਜਾਵੇਗਾ। ਇਸ ਗਰਨ ਵਿੱਚ ਸਰਵਸਮਤੀ ਨਾਲ ਪ੍ਰੋ ਅਸੋਕ ਗੁਪਤਾ ਨੂੰ ਮੁੱਖ ਸੰਯੋਜਕ ਅਤੇ ਨਰੇਸ਼ ਮੋਹਨ ਬਾਂਸਲ ਨੂੰ ਸਹਿ ਸੰਯੋਜਕ, ਐਸ ਪੀ ਗੋਇਲ ਆਫ਼ਿਸ ਸੈਕਟਰੀ, ਪੀ ਐਨ ਗਰਗ ‘ਤੇ ਓ ਪੀ ਸਿਡਾਨਾ ਨੂੰ ਟੂਰਿਜ਼ਮ ਸੈਕਟਰੀ, ਂਇੰਜ. ਭਗਵੰਤ ਸਿੰਗਲਾ ਨੂੰ ਤਕਨੀਕੀ ਮਾਹਿਰ, ਸਾਂਸਕ੍ਰਿਤੀਕ ਕਾਰਜਕਾਮਾਂ ਲਈ ਸ਼੍ਰੀਮਤੀ ਸੁਸੀਲ ਗੁਪਤਾ, ਦਰਸ਼ਨਾ ਬਾਂਸਲ, ਸੈਮੀਨਾਰ ਆਯੋਜਿਤ ਕਰਨ ਲਈ ਮੈਡਮ ਸ਼ਾਂਤੀ ਜਿੰਦਲ, ਓਮ ਪ੍ਰਕਾਸ਼ ਬਲੂਆਣਾ, ਐਸ ਕੇ ਕਪੂਰ, ਰਤਨ ਗਰਗ, ਡੀ ਐਨ ਗੋਇਲ ਅਤੇ ਗੁਲਜਾਰ ਸਿੰਘ ਚੌਹਾਨ, ਪਵਨ ਗਰਗ ਨੂੰ ਪ੍ਰਚਾਰ ਸਚਿਵ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਦੇ ਵਿਕਾਸ ਨਾਲ ਪ੍ਰਜਾਤਾਂਤਰਿਕ ਢੰਗ ਨਾਲ ਚੋਣਾਂ ਕੀਤੀਆਂ ਜਾਣਗੀਆ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media