ਬਠਿੰਡਾ, 22 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਕਾਲੀ ਭਾਜਪਾ ਸਰਕਾਰ ਵੱਲੋਂ ਸੁਰੂ ਕੀਤੀ ਗਈ ਸ਼ਗਨ ਸਕੀਮ ਨੂੰ ਲਗਾਤਾਰ ਸਮੇਂ ਸਮੇਂ ਸਿਰ ਵੰਡਿਆਂ ਜਾ ਰਿਹਾ ਹੈ ਇਸ ਲੜੀ ਤਹਿਤ ਬਠਿੰਡਾ ਸ਼ਹਿਰੀ ਤੋ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵੱਲੋਂ ਅਕਾਲੀ ਦਲ ਦੇ ਦਫਤਰ ਬੀਬੀ ਵਾਲਾ ਰੋਡ ਵਿਖੇ 39 ਸ਼ਗਨ ਸਕੀਮਾਂ ਦੇ ਚੈਕ ਵੰਡੇ ਗਏ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਵਾਂ ਮੁਹੱਈਆ ਕਰਵਾਈਆ ਹਨ ਅਤੇ ਪੰਜਾਬ ਅੰਦਰ ਵਿਕਾਸ਼ ਦੀ ਝੜੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ 100 ਪ੍ਰਤੀਸ਼ਤ ਪੀਣ ਵਾਲਾ ਸਾਫ ਪਾਣੀ ਅਤੇ ਸੀਵਰੇਜ ਸਿਸਟਮ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ ਜੋ ਆਉਣ ਸਮੇਂ ਵਿੱਚ ਸ਼ਹਿਰ ਦੇ ਲੋਕਾਂ ਨੂੰ ਇੱਕ ਵੱਡੀ ਰਾਹਿਤ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਬਚਨਵੱਧ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹਿਰੀ ਪ੍ਰਧਾਨ ਸੁਧੀਰ ਬਾਂਸਲ, ਕੌਸਲਰ ਪ੍ਰਦੀਪ ਗੋਇਲ, ਕੌਸਲਰ ਹਰਜਿੰਦਰ ਸਿੰਘ ਟੋਨੀ, ਸਾਬਕਾ ਕੌਸਲਰ ਮੱਖਣ ਸਿੰਘ,ਗੋਬਿੰਦ ਮਸ਼ੀਹ,ਅਮ੍ਰਿਤਪਾਲ ਸ਼ਰਮਾਂ,ਪ੍ਰੇਮ ਗਰਗ,ਗੁਰਪ੍ਰੀਤ ਸਿੰਘ ਬੇਦੀ, ਜਿਲਾ ਭਲਾਈ ਅਫਸਰ ਸਰਦੂਲ ਸਿੰਘ, ਨਾਈਬ ਤਹਿਸੀਲਦਾਰ ਗੋਲਡੀ, ਮੈਡਮ ਬਲਜਿੰਦਰ ਬਾਂਸਲ ਤਹਿਸੀਲ ਭਲਾਈ ਅਫ਼ਸਰ, ਕਰਮਜੀਤ ਸਿੰਘ ਸਹੋਤਾ, ਵਿੱਕੀ, ਹਰਵਿੰਦਰ ਸਿੰਘ ਗੋਸ਼ਾ, ਕਰਨ ਵਰਮਾਂ ਆਦਿ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media