ਚਾਰ ਝੰਡੀ ਵਾਲੀਆਂ ਕੁਸ਼ਤੀਆਂ ਨੇ ਨੌਜਵਾਨਾਂ ਦੀਆਂ ਧੜਕਣਾ ਕੀਤੀਆਂ ਤੇਜ਼

ਬਠਿੰਡਾ, 3ਮਈ (ਜਸਵਿੰਦਰ ਸਿੰਘ ਜੱਸੀ)- ਸਾਹਿਤਕਾਰ, ਪਹਿਲਵਾਨ ਅਤੇ ਛਿੰਜ਼ਾਂ ਦੇ ਧਨੀ ਪ੍ਰੋ: ਕਰਮ ਸਿੰਘ ਦੇ 92ਵੇਂ ਜਨਮ ਦਿਨ ਮੌਕੇ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਵਲੋਂ ਪਿੰਡ ਜੈਪਾਲਗੜ ਨੇੜੇ ਖੇਡ ਸਟੇਡੀਅਮ ਵਿਖੇ ਬਾਅਦ ਦੁਪਹਿਰ ਦੇਸ਼ੀ ਕੁਸ਼ਤੀ ਮੁਕਾਬਲਿਆਂ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚੋਂ ਪਹੁੰਚੇ ਦੇਸ਼ੀ ਕੁਸ਼ਤੀਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਮੁਕਾਬਲੇ ਕਰਵਾ ਕੇ ਮੁੱਖ ਮਹਿਮਾਨ ਜਿਲਾ ਸੈਸ਼ਨ ਜੱਜ ਤੇਜਬੀਰ ਸਿੰਘ ਨੇ ਅਰਭੰਤਾ ਕੀਤੀ । ਇਸ ਮੌਕੇ ਅਖਾੜਾ ਹੀਰੋ ਝਾੜੋ (ਬਾਬਾ ਨਾਥ ਜੀ), ਅਖਾੜਾ ਤਲਵੰਡੀ ਸਾਬੋ (ਬਾਬਾ ਅਮਰੀਕ ਸਿੰਘ), ਅਖਾੜਾ ਪਟਿਆਲਾ (ਸੁਖਚੈਨ ਪਹਿਲਵਾਨ), ਅਖਾੜਾ ਖੰਨਾ (ਮੁਕੇਸ਼ ਪਹਿਲਵਾਨ), ਅਖਾੜਾ ਤਿਵਾੜੀ, (ਕੇਸਰ ਪਹਿਲਵਾਨ), ਅਖਾੜਾ ਬਠਿੰਡਾ (ਅੰਮ੍ਰਿਤਪਾਲ ਪਹਿਲਵਾਨ), ਅਖਾੜਾ ਖੰਨਾ, ਅਖਾੜਾ ਕੰਵਰ ਪਹਿਲਵਾਨ ਭਵਾਨੀ ਅਖਾੜਾ ਪਰਦੀਪ ਪਹਿਲਵਾਨ ਚੀਕਾ(ਹਰਿਆਣਾ) ਤੋਂ ਇਲਾਵਾ ਹੋਰ ਵੀ ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਸੰਤ ਮਹਾਂਪੁਰਸ਼ਾਂ ਜੋ ਕਿ ਆਪਣੇ ਆਪਣੇ ਡੇਰਿਆਂ ਵਿਚ ਕੁਸ਼ਤੀਆਂ ਕਰਵਾ ਕੇ ਨੋਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ ਉਨਾਂ ਵਿਚ ਸ੍ਰੀ ਵਿਵੇਕ ਨੰਦ ਜੀ ਡੇਰਾ ਜੱਸੀ, ਸ੍ਰੀ ਮੱਘਰ ਦਾਸ ਜੀ ਖੁਡੀ 108 ਸ੍ਰੀ ਰਾਮ ਗੋਪਾਲ ਦਾਸ ਜੀ ਸ਼ੇਖੂਪੁਰਾ, ਸ੍ਰੀ ਅਮਰ ਦਾਸ ਜੀ ਕੋਟ ਫੱਤਾ, ਸ੍ਰੀ ਪੂਰਨ ਨਾਥ ਜੀ ਪੀਰ ਮਹਾਰਾਜ ਹੀਰੋ ਝਾੜੋ, ਸ੍ਰੀ ਰਮੇਸ਼ਵਰ ਮਨੀ ਜੀ 108 ਡੇਰਾ ਵਿਧਾਤਾ ਸਾਧੂ ਨਾਥ ਜੀ ਟਿੱਲਾ ਫਕੀਰ ਵਾਲੇ ਕੋਟਸ਼ਮੀਰ ਅਤੇ ਸੰਤ ਸਰੂਪਾ ਨੰਦ ਜੀ ਡੇਰਾ ਟੱਪ ਵਾਲੇ ਵੀ ਹਾਜ਼ਰ ਸਨ। 20/22 ਕੁਸ਼ਤੀਆਂ ਤੋਂ ਇਲਾਵਾ 4 ਕੁਸ਼ਤੀਆਂ ਝੰਡੀ ਵਾਲੀਆਂ ਵੀ ਕਰਵਾਉਣ ਉਪਰੰਤ ਸਭ ਦਾ ਮਾਨ ਸਨਮਾਨ ਕੀਤਾ ਗਿਆ।

ਭਾਰੀ ਗਿਣਤੀ ‘ਚ ਪੁੱਜੇ ਦਰਸਕਾਂ ਨੇ ਕੁਸ਼ਤੀਆਂ ਦਾ ਅਨੰਦ ਮਾਣਿਆ ਅਤੇ ਝੰਡੀ ਵਾਲੀਆਂ ਕੁਸ਼ਤੀਆਂ ਕਾਰਨ ਨੋਜਵਾਨਾਂ ਨੂੰ ਵੀ ਇਂਨਾਂ ਅਨੰਦ ਆਇਆ ਕਿ ਸਭ ਦੀਆਂ ਧੜਕਣਾਂ ਤੇਜ਼ ਹੋ ਗਈਆਂ, ਉਨਾਂ ਕਿਹਾ ਕਿ ਅਸੀ ਵੀ ਛਿੰਜ਼ਾਂ ਵਿਚ ਜਾ ਕੇ ਕੁਸ਼ਤੀ ਖੇਡਿਆ ਕਰਾਂਗੇ।ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਅਤੇ ਪ੍ਰੋ: ਕਰਮ ਸਿੰਘ ਦੇ ਲੜਕੇ ਫਤਿਹ ਸਿੰਘ ਚੌਹਾਨ, ਜਰਨੈਲ ਸਿੰਘ ਚੌਹਾਨ ਦੀ ਅਗਵਾਈ ਹੋਈਆਂ ਕੁਸ਼ਤੀਆਂ ਨੇ ਅੱਜ ਕਲ ਦੇ ਨੌਜਵਾਨ ਨੂੰ ਫਿਰ ਆਪਣੇ ਪੁਰਾਣੇ ਵਿਰਸੇ ਨੂੰ ਯਾਦ ਕਰਵਾਉਣ ਵਿਚ ਸਫ਼ਲ ਹੋਣ ਗਈਆਂ । ਇਨਾਂ ਕੁਸ਼ਤੀਆਂ ਲਈ ਪਹਿਲਵਾਨ ਜਸਪਾਲ ਸਿੰਘ, ਮਨਜੀਤ ਸਿੰਘ, ਡਾ. ਲਖਵੀਰ ਸਿੰਘ, ਕਰਨੈਲ ਸਿੰਘ ਭੂੰਦੜ ਅਤੇ ਉਹਨਾਂ ਦੇ ਸਮੁੱਚੇ ਸਾਥੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਗੁਰਅਵਤਾਰ ਸਿੰਘ ਗੋਗੀ, ਗੁਰਦੀਪ ਸਿੰਘ ਭਾਗੂ, ਇੰਰਜੀਤ ਸਿੰਘ, ਪਵਨ ਕੁਮਾਰ ਸ਼ਰਮਾ, ਮਹਿੰਦਰ ਪਾਲ, ਬਲਦੇਵ ਸਿੰਘ ਚਹਿਲ, ਨਰਿੰਦਰ ਪਾਲ ਐਡਵੋਕੇਟ, ਜਰਨੇਨ ਸਿੰਘ ਚੋਹਾਨ, ਸਾਹਿਬ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media