
ਸੰਦੌੜ, 12 ਮਾਰਚ (ਹਰਮਿੰਦਰ ਭੱਟ ਸਿੰਘ)- ਬੀਤੇ ਕਈ ਦਿਨਾਂ ਤੋਂ ਹੀ ਰੁਕ ਰੁਕ ਕੇ ਹੋ ਰਹੀ ਬਾਰਸ਼ ਅਤੇ ਅੱਜ ਤੇਜ਼ ਬਾਰਸ਼ ਦੌਰਾਨ ਡਿਗ ਰਹੇ ਗੜਿਆਂ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ, 5 ਮਾਰਚ ਦੀ ਰਾਤ ਨੂੰ ਤੇਜ਼ ਹਨੇਰੀ ਅਤੇ ਮੀਂਹ ਨੇ ਕਿਸਾਨਾਂ ਦੀ ਖੜੀ ਕਣਕ ਤੇ ਸੁਹਾਗਾ ਹੀ ਮਾਰ ਦਿੱਤਾ ਸੀ, ਅਤੇ ਖੇਤੀ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਣਕ ਦੇ ਝਾੜ ਤੇ ਵੱਡਾ ਅਸਰ ਪਵੇਗਾ, ਪਰ ਕਣਕਾਂ ਕੱਚੀਆਂ ਹੋਣ ਕਰ ਕੇ ਕੁੱਝ ਹੱਦ ਤੱਕ ਲੰਮੀਆਂ ਵਿਛੀਆਂ ਕਣਕਾਂ ਖੜੀਆਂ ਹੋਣ ਲੱਗ ਪਈਆਂ ਸਨ, ਪਰ ਭਾਰਤ ਸਰਕਾਰ ਦੇ ਮੌਸਮ ਵਿਭਾਗ ਚੰਡੀਗੜ੍ਹ ਦਫ਼ਤਰ ਵੱਲੋਂ 11 ਮਾਰਚ ਦੀ ਸਾਮ ਤੋਂ ਲਗਾਤਾਰ ਦੋ ਤਿੰਨ ਦਿਨ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਦਿੱਤੀ ਚਿਤਾਵਨੀ ਦਿੱਤੀ ਹੋਈ ਹੈ ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਉਦਾਸੀ ਅਤੇ ਮਾਯੂਸੀ ਸਾਫ਼ ਝਲਕ ਰਹੀ ਹੈ, ਪਹਿਲਾ ਨਰਮੇ ਦੀ ਬਰਬਾਦੀ ਫੇਰ ਬਾਸਮਤੀ ਝੋਨੇ ਦੀ ਲੁੱਟ ਅਤੇ ਬਾਅਦ ਵਿਚ ਕਣਕ ਦੇ ਗੁੱਲੀ ਡੰਡੇ ਉੱਤੇ ਕੀਟ-ਨਾਸ਼ਕ ਦਵਾਈਆਂ ਦਾ ਅਸਰ ਨਾਂ ਹੋਣ ਕਰ ਕੇ ਕਿਸਾਨ ਪਹਿਲਾ ਹੀ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕਿਆ ਹੈ।
Punjab Post Daily Online Newspaper & Print Media