
ਚੌਂਕ ਮਹਿਤਾ, 21 ਮਾਰਚ (ਜੋਗਿੰਦਰ ਸਿੰਘ ਮਾਣਾ)- ਹਲਕਾ ਮਜੀਠਾ ਤੋ ਕਿਸਾਨ ਵਿੰਗ ਦੇ ਪ੍ਰਧਾਨ ਸਰਬਵਿੰਦਰ ਸਿੰਘ ਸ਼ੱਬਾ ਚੰਨਣਕੇ ਵੱਲੋ ਅਗਾਮੀ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਆਪ ਪਾਰਟੀ ਦੇ ਪ੍ਰਚਾਰ ਪ੍ਰਤੀ ਸਰਗਰਮੀਆਂ ਤੇਜ ਕਰਦੇ ਹੋਏ ਰੋਜਾਨਾ ਵੱਖ ਵੱਖ ਪਿੰਡਾਂ ਵਿਚ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਪਿੰਡ ਟਾਹਲੀ ਸਾਹਿਬ ਵਿਖੇ ਪ੍ਰਧਾਨ ਸਰਬਵਿੰਦਰ ਸਿੰਗ ਸ਼ੱਬਾ ਚੰਨਣਕੇ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਹੱਕ ‘ਚ ਕੀਤੇ ਪ੍ਰਚਾਰ ਦੌਰਾਨ ਕਰੀਬ 170 ਪਰਿਵਾਰਾ ਨੇ ਆਪ ਦੀਆਂ ਨੀਤੀਆਂ ਤੋ ਪ੍ਰਭਾਵਿਤ ਹੁੰਦਿਆਂ ਸਾਲ 2017 ‘ਚ ਪਾਰਟੀ ਦਾ ਸਾਥ ਦੇਣ ਹਲਕਾ ਮਜੀਠਾ ਤੋ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੰਦੇ ਹੋਏ ਆਪ ਨਾਲ ਨਾਤਾ ਜੋੜ੍ਹਿਆ।ਪ੍ਰਧਾਨ ਚੰਨਣਕੇ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ ਭ੍ਰਿਸ਼ਟਾਚਾਰ ਤੇ ਨਸ਼ਾਖੋਰੀ ਨੂੰ ਜੜ੍ਹੋ ਖਤਮ ਕੀਤਾ ਜਾਵੇਗਾ ਅਤੇ ਆਮ ਲੋਕਾਂ ਦੀਆਂ ਦਰਪੇਸ਼ ਮੁਸ਼ਕਿਲਾ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਪ੍ਰਚਾਰ ਦੌਰਾਨ ਆਪ ਆਗੂ ਅਵਤਾਰ ਸਿੰਘ ਮੀਕੇ ਤੋ ਇਲਾਵਾ ਸੁਰਜੀਤ ਸਿੰਘ ਭੋਏਵਾਲ, ਹਰਪਾਲ ਸਿੰਘ, ਅੰਗਰੇਜ ਸਿੰਘ, ਜਤਿੰਦਰ ਸਿੰਘ ਅਰਜਨਮਾਂਗਾ, ਹਰਜਿੰਦਰ ਸਿੰਘ ਭੋਏਵਾਲ, ਸੁਖਵਿੰਦਰ ਸਿੰਘ ਟਾਹਲੀ ਸਾਹਿਬ, ਬਲਕਾਰ ਸਿੰਘ, ਗੁਲਜਾਰ ਸਿੰਘ, ਬਲਵਿੰਦਰ ਸਿੰਘ, ਸ਼ਰਬਜੀਤ ਸਿੰਘ, ਮਨਪ੍ਰੀਤ ਸਿੰਘ ਆਦਿ ਆਪ ਵਰਕਰ ਹਾਜਰ ਸਨ।
Punjab Post Daily Online Newspaper & Print Media