Sunday, February 22, 2026

ਪੰਜਾਬ ਨੂੰ ਭ੍ਰਿਸਟਾਚਾਰ ਤੇ ਨਸ਼ਾਮੁਕਤ ਕਰਨਾ ਐਂਟੀ ਕੁਰੈਪਸ਼ਨ ਦਾ ਸੁਪਨਾ – ਚੀਨੂੰ

PPN2103201614

ਪੱਟੀਫ਼ ਖਾਲੜਾ, 21 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ, ਲਖਵਿੰਦਰ ਸਿੰਘ ਗੋਲਣ)- ਕਸਬਾ ਖਾਲੜਾ ਵਿੱਚ ਆਲ ਇੰਡੀਆ ਐਂਟੀ ਕੁਰੈਪਸ਼ਨ ਮੋਰਚੇ ਦੀ ਸਬ ਆਫਿਸ ਵਿੱਚ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਅਜੇ ਕੁਮਾਰ ਚੀਨੂੰ ਨੇ ਕਿਹਾ ਕਿ ਰਾਸਟਰੀ ਪ੍ਰਧਾਨ ਮਹੰਤ ਰਾਮੇਸ਼ਨੰਦ ਸਰਸਵਤੀ ਦੀ ਯੋਗ ਅਗਵਾਈ ਹੇਠ ਸੂਬੇ ਨੂੰ ਭ੍ਰਿਸਟਾਚਾਰ ਤੇ ਨਸ਼ਾ ਮੁਰਤ ਕਰਨਾ ਏ.ਆਈ.ਏ.ਸੀ.ਐਮ ਦਾ ਮੁੱਖ ਸੁਪਣਾ ਹੈ।ਉਹਨਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋਰਚੇ ਦੇ ਵਰਕਰਾਂ ਤੇ ਆਮ ਲੋਕਾ ਦੀ ਸਹਿਯੋਗ ਨਾਲ ਸੂਬੇ ਨੂੰ ਇਹਨਾ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਜਾਵੇਗੀ। ਇਸ ਮੌਕੇ ਮੁੱਖ ਸਲਾਹਕਾਰ ਪੰਜਾਬ ਪ੍ਰਮਿੰਦਰ ਸਿੰਘ ਹੀਰਾ ਨੇ ਕਿਹਾ ਕਿ ਥਾਣਿਆਂ ਅਤੇ ਤਹਸੀਲਾਂ ਵਿੱਚੋ ਰਾਜਨਿਤਕ ਦਖਲਅੰਦਾਜ਼ੀ ਬੰਦ ਕਰਵਾਈ ਜਾਵੇਗੀ ਤਾਂ ਕਿ ਹਰੇਕ ਪੀੜਤ ਨੁੰ ਸਰਕਾਰੀ ਦਫਤਰਾਂ ਵਿੱਚ ਇਨਸਾਫ ਮਿਲ ਸਕੇ।ਮੋਰਚੇ ਦੇ ਅਧਿਕਾਰੀਆਂ ਨੇ ਨਵੇਂ ਵਰਕਰਾਂ ਦੀ ਭਰਤੀ ਕੀਤੀ ।ਜਿਲਾ ਪ੍ਰਧਾਨ ਪਲਵਿੰਦਰ ਸਿੰਘ ਨੇ ਲੋਕਾਂ ਨੂੰ ਸਮਾਜਿਕ ਕੁਰੀਤਿੀਆਂ ਖਿਲਾਫ ਡਟਣ ਦਾ ਸੱਦਾ ਦਿੱਤਾ।
ਇਸ ਮੋਕੇ ਤੇ ਜਿਲਾ ਪ੍ਰਧਾਨ ਪਲਵਿੰਦਰ ਜੀਤ ਸਿੰਘ, ਮੀਡੀਆ ਇੰਚਾਰਜ ਪਲਵਿੰਦਰ ਸਿੰਘ, ਜਸਵੰਤ ਸਿੰਘ ਦੁੱਬਲੀ ਸ਼ਹਿਰੀ ਪ੍ਰਧਾਨ ਪੱਟੀ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਗੋਲਾ, ਨਿਸ਼ਾਨ ਸਿੰਘ, ਕਵਲਦੀਪ ਸਿੰਘ, ਕਿਰਪਾਲ ਸਿੰਘ ਸੋਹਲ, ਬਾਬਾ ਸਤਨਾਮ ਸਿੰਘ ਖਾਲੜਾ, ਜਥੇਦਾਰ ਇੰਦਰ ਸਿੰਘ, ਰਾਮ ਪ੍ਰਕਾਸ ਸ਼ਰਮਾ, ਬਲਕਾਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply