ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਬਿਊਰੋੋ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਮਹਿਲਾਵਾਂ ਦੀ ਤਿੰਨ ਦਿਨਾਂ ਏ ਤੇ ਬੀ ਡਵੀਜ਼ਨ ਕ੍ਰਿਕੇਟ ਪ੍ਰਤੀਯੋਗਿਤਾ ਸ਼ੁਰੂ ਹੋ ਗਈ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚ.ਐਸ ਰੰਧਾਵਾ ਦੇ ਪ੍ਰਬੰਧਾਂ ਤੇ ਇੰਚਾਰਜ ਕੋਚ ਰਣਜੀਤ ਸਿੰਘ ਸੰਧੂ ਦੀ ਦੇਖ ਰੇਖ ਆਯੁੋਜਤ ਇਸ ਖੇਡ ਪ੍ਰਤੀਯੋਗਿਤਾ ਦੇ ਦੋਰਾਨ ਜੀਐਨਡੀਯੂ ਦੇ ਅਧਿਕਾਰਤ ਖੇਤਰ ਵਿਚ ਆਉਂਦੇ ਵੱਖ ਵੱਖ ਕਾਲਜ਼ਾਂ ਦੀਆਂ ਖਿਡਾਰਣਾਂ ਹਿੱਸਾ ਲੈ ਰਹੀਆਂ ਹਨ। ਪਹਿਲੇ ਦਿਨ ਬੀਬੀਕੇ ਡੀਏਵੀ ਕਾਲਜ ਅੰਮ੍ਰਿਤਸਰ, ਆਰ.ਆਰ ਬਾਵਾ ਕਾਲਜ ਬਟਾਲਾ, ਖਾਲਸਾ ਕਾਲਜ ਅੰਮ੍ਰਿਤਸਰ, ਟ੍ਰਿੰਨਟੀ ਕਾਲਜ ਜਲੰਧਰ ਤੇ ਪੰਡਤ ਮੋਹਨ ਲਾਲ ਐਸਡੀ ਕਾਲਜ ਫਾਰ ਵੂਮੈਨ ਫਤਿਹਗੜ੍ਹ ਚੂੜੀਆਂ ਦਾ ਦਬਦਬਾ ਰਿਹਾ। ਜਦੋਂ ਕਿ ਉਦਘਾਟਨੀ ਮੈਚ ਦੋਰਾਨ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੀ ਟੀਮ ਆਰ.ਆਰ ਬਾਵਾ ਬਟਾਲਾ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਇਸ ਮੋਕੇ ਉਘੇ ਲੇਖਕ ਤੇ ਖੇਡ ਪ੍ਰਮੋਟਰ ਗੁਰਵਿੰਦਰ ਸਿੰਘ ਬਾਠ, ਬਲਜਿੰਦਰ ਸਿੰਘ ਮੱਟੂ, ਨਵਨੀਤ ਸਿੰਘ, ਜਤਿਨ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media