ਸੰਦੌੜ 26 ਮਾਰਚ (ਹਰਮਿੰਦਰ ਭੱਟ ਸਿੰਘ) – ਪੂਰੀ ਦੁਨੀਆ ਵਿੱਚ ਥਾਂ-ਥਾਂ ਤੇ ਸਾਡੇ ਗੁਰੂਆਂ ਵੱਲਂੋ ਚਲਾਏ ਗੁਰੂ ਕੇ ਲੰਗਰ ਦੌਰਾਨ ਸੰਗਤਾਂ ਇੱਕ ਮਨ ਚਿਤ ਹੋ ਕੇ ਸੇਵਾ ਕਰਦੀਆਂ ਹਨ, ਭਾਵੇਂ ਗੁਰਪੁਰਬ ਹੋਵੇ ਜਾ ਕੋਈ ਹੋਰ ਇਤਹਾਸਿਕ ਦਿਨ ਹੋਵੇ, ਪੰਜਾਬ ਦੀ ਇਸ ਪਵਿਤਰ ਧਰਤੀ ‘ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗੁਰੁ ਕੇ ਲੰਗਰ ਲਗਾਏ ਜਾਦੇ ਹਨ ਅਤੇ ਨੌਜਵਾਨਾਂ ਵੱਧ ਚੜ ਕੇ ਸੇਵਾ ਕਰਦੇ ਹਨ ।ਇਸ ਤਰ੍ਹਾਂ ਹੋਲਾ ਮਹੁੱਲਾ ਸੁਰੂ ਹੋਣ ਤੋਂ ਲੈ ਕੇ ਸਮਾਪਿਤ ਹੋਣ ਤੱਕ ਦਸਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਪੌੜ ਸਾਹਿਬ ਪਿੰਡ ਦੋਲੋਂ ਕਲਾਂ (ਗੁਰੁ ਗੋਬਿਦ ਸਿੰਘ ਮਾਰਗ) ‘ਤੇ ਸੰਗਤਾਂ ਵੱਲੋ ਗੁਰੂ ਕੇ ਲੰਗਰ ਲਗਾਏੇ।ਿਇਹ ਲੰਗਰ ਛਕਣ ਲਈ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਨੌਜਵਾਨ ਬੜੇ ਪ੍ਰੇੇਮ ਨਾਲ ਹੱਥ ਜੋੜ ਕੇ ਬੇਨਤੀ ਕਰ ਰਹੇ ਸਨ, ਸਭ ਛੱਕ ਕੇ ਜਾਇਓ ਜੀ ਗੁਰੂ ਕਾ ਲੰਗਰ ।ਇਸ ਮੌਕੇ ਹਾਜਰ ਸਨ ਹਰਜੀਤ ਸਿੰਘ, ਜਰਨੈਲ਼ ਸਿੰਘ, ਗੁਰਕੀਰਤ ਸਿੰਘ, ਗੁਰਵਿੰਦਰ ਸਿੰਘ,ਸਨਦੀਪ ਸਿੰਘ, ਚੁਹੜ ਸਿੰਘ, ਜਸਦੇਵ ਸਿੰਘ, ਸਤਵੰਤ ਸਿੰਘ, ਕੇਸਰ ਸਿੰਘ, ਪ੍ਰਿਤਪਾਲ ਸਿੰਘ, ਮਨਦੀਪ ਸਿੰਘ, ਅਰਸ਼ਦੀਪ ਸਿੰਘ ਆਦਿ ਸੇਵਾਦਾਰ ਹਾਜਰ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media