Wednesday, June 26, 2024

ਬੀ. ਬੀ. ਕੇ ਡੀ. ਏ. ਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚੋਂ ਹਾਸਲ ਕੀਤੀਆਂ ਉੱਚ ਪੁਜ਼ੀਸ਼ਨਾਂ

PPN2603201601ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਵਿਭਾਗ ਮਾਸਟਰ ਆਫ਼ ਮਲਟੀਮੀਡੀਆ ਸਮੈਸਟਰ ਪਹਿਲਾ ਅਤੇ ਤੀਸਰਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੀਖਿਆਵਾਂ ਦਸੰਬਰ 2015 ਵਿੱਚੋਂ ਉੱਚ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਸਮੈਸਟਰ ਪਹਿਲਾ ਦੀ ਫੈਰੀ ਸਚਦੇਵਾ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ, ਸ਼ੀਨਾ ਢੀਂਗਰਾ ਨੇ ਦੂਸਰੀ ਪੁਜ਼ੀਸ਼ਨ ਅਤੇ ਆਂਚਲ ਦੇਵਗਨ ਨੇ ਯੂਨੀਵਰਸਿਟੀ ਵਿਚੋਂ ਕ੍ਰਮਵਾਰ ਤੀਸਰੀ ਪੁਜ਼ੀਸ਼ਨ ਹਾਸਿਲ ਕੀਤੀ।
ਮਾਸਟਰ ਆਫ਼ ਮਲਟੀਮੀਡੀਆ ਸਮੈਸਟਰ ਤੀਸਰੇ ਦੀ ਸ਼ਾਹੀਨ ਬਾਂਸਲ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ, ਕਿਰਨਦੀਪ ਕੌਰ ਨੇ ਦੂਸਰੀ ਪੁਜ਼ੀਸ਼ਨ ਹਾਸਿਲ ਕੀਤੀ ਜਦੋਂ ਕਿ ਪਵਨਦੀਪ ਕੌਰ ਨੇ ਯੂਨੀਵਰਸਿਟੀ ਵਿਚੋਂ ਕ੍ਰਮਵਾਰ ਤੀਸਰੀ ਪੁਜ਼ੀਸ਼ਨ ਹਾਸਿਲ ਕੀਤੀ।ਬੀ.ਵੋਕੇਸ਼ਨਲ (ਇੰਟਰਟੇਨਮੈਂਟ ਟੈਕਨੋਲੌਜੀ) ਸਮੈਸਟਰ-ਪਹਿਲਾ ਦੀ ਸਮਰਿਧੀ ਅਨੇਜਾ ਨੇ ਪਹਿਲੀ ਪੁਜ਼ੀਸ਼ਨ, ਈਵ ਮਹਿਤਾ ਨੇ ਦੂਸਰੀ ਪੁਜ਼ੀਸ਼ਨ ਅਤੇ ਲੀਨਾ ਬਜਾਜ਼ ਨੇ ਯੂਨੀਵਰਸਿਟੀ ਵਿਚੋਂ ਤੀਸਰੀ ਪੁਜ਼ੀਸ਼ਨ ਹਾਸਿਲ ਕੀਤੀ।ਬੀ.ਵੋਕੇਸ਼ਨਲ (ਇੰਟਰਟੇਨਮੈਂਟ ਟੈਕਨੋਲੌਜੀ) ਸਮੈਸਟਰ ਤੀਸਰੇ ਦੀ ਹਰਮਨਪ੍ਰੀਤ ਕੌਰ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ, ਸੋਨੀਆ ਨੇ ਦੂਸਰੀ ਪੁਜ਼ੀਸ਼ਨ ਹਾਸਿਲ ਕੀਤੀ ਅਤੇ ਤਾਨਿਆ ਸੇਖਰੀ ਨੇ ਯੂਨੀਵਰਸਿਟੀ ਵਿਚੋਂ ਕ੍ਰਮਵਾਰ ਤੀਸਰੀ ਪੁਜ਼ੀਸ਼ਨ ਹਾਸਿਲ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੰਦਿਆ ਅਤੇ ਉਤਸ਼ਾਹਿਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਉੱਚ ਪੁਜ਼ੀਸ਼ਨਾਂ ਨੂੰ ਕਾਇਮ ਰੱਖਣ ਅਤੇ ਨਾਲ ਹੀ ਉਹਨਾਂ ਨੇ ਅਧਿਆਪਕਾਂ ਦੀ ਪ੍ਰਸ਼ੰਸ਼ਾ ਕੀਤੀ ਜਿੰਨਾਂ ਦੀ ਯੋਗ ਅਗਵਾਈ ਹੇਠ ਵਿਦਿਆਰਥਣਾਂ ਨੇ ਸਖ਼ਤ ਮਿਹਨਤ ਕਰਕੇ ਇਹ ਮੈਰਿਟ ਪੁਜ਼ੀਸ਼ਨਾਂ ਹਾਸਿਲ ਕੀਤੀਆਂ।ਮੁਖੀ ਮਲਟੀਮੀਡੀਆ ਵਿਭਾਗ ਸ਼੍ਰੀ. ਸੰਜੀਵ ਸ਼ਰਮਾ ਅਤੇ ਡਾ. ਸਿਮਰਦੀਪ ਡੀਨ ਅਕਾਦਮਿਕ ਸਮੇਤ ਹੋਰ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply