Wednesday, June 26, 2024

ਕੁਦਰਤੀ ਮਾਰ ਹੇਠ ਆਏ ਦੁਨੀਆਂ ਭਰ ਦੇ ਕਿਸਾਨ ਬਣਨ ਲੱਗੇ ਮਜ਼ਦੂਰ

PPN2603201603ਸੰਦੌੜ, 26 ਮਾਰਚ (ਹਰਮਿੰਦਰ ਭੱਟ ਸਿੰਘ) – ਸਰਕਾਰਾਂ ਜਾਂ ਕੁਦਰਤੀ ਵਰਤਾਏ ਦੇ ਕਹਿਰ ਦੀ ਮਾਰ ਹੇਠ ਆ ਕੇ ਕਿਸਾਨਾਂ ਨੂੰ ਮਜਬੂਰਨ ਆਪਣੇ ਜੀਵਨ ਨੂੰ ਖ਼ਤਮ ਕਰਨ ਲਈ ਆਤਮਹੱਤਿਆ ਦਾ ਰਾਹ ਅਪਣਾਉਣਾ ਪੈ ਰਿਹਾ ਹੈ ਅਤੇ ਕਈ ਆਰਥਿਕ ਪੱਖੋਂ ਪਹਿਲਾਂ ਹੀ ਕਮਜ਼ੋਰ ਕਰਜ਼ੇ ਹੇਠ ਆਏ ਕਿਸਾਨ ਵੱਲੋਂ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਨ ਹਿਤ ਮਜਦੂਰੀਆਂ ਕਰਨੀਆਂ ਪੈ ਰਹੀਆਂ ਹਨ। ਇੱਕ ਸਰਵੇਖਣ ਅਨੁਸਾਰ ਭਾਰਤ ਸਮੇਤ ਦੁਨੀਆਂ ਦੇ ਕਰੋੜਾਂ ਕਿਸਾਨਾਂ ‘ਤੇ ਮੌਸਮ ਦੀ ਭਿਆਨਕ ਮਾਰ ਪੈ ਰਹੀ ਹੈ। ਮੌਸਮ ਦੀ ਇਹ ਬੇਰਹਿਮੀ ਇੰਨੀ ਜਾਲਮ ਹੈ ਕਿ ਲਾਚਾਰ ਕਿਸਾਨਾਂ ਨੂੰ ਮਜਬੂਰਨ ਮਜ਼ਦੂਰ ਬਣਨਾ ਪੈ ਰਿਹਾ ਹੈ। ਹੁਣ ਹਾਲਾਤ ਏਨੇ ਭਿਆਨਕ ਹੋ ਚੁੱਕੇ ਹਨ ਕਿ ਦੂਸਰਿਆਂ ਦੇ ਪੇਟ ਨੂੰ ਭਰਨ ਵਾਲੇ ਅੰਨਦਾਤੇ ਕਹੇ ਜਾਣ ਵਾਲੇ ਕਿਸਾਨ ਨੂੰ ਖ਼ੁਦ ਬਾਜ਼ਾਰ ਤੋਂ ਅੰਨ ਅਤੇ ਸਬਜ਼ੀਆਂ ਖ਼ਰੀਦਣੀਆਂ ਪੈਂਦੀਆਂ ਹਨ। ਕਿਸਾਨ ਦੀ ਇਸ ਹਾਲਤ ਲਈ ਹੋਰ ਕੋਈ ਨਹੀਂ, ਮੌਸਮ ਚੱਕਰ ਨੂੰ ਪ੍ਰਭਾਵਿਤ ਕਰਨ ਵਾਲੇ ਅੱਲ ਨੀਨੋ ਜ਼ਿੰਮੇਵਾਰ ਹਨ। ਕਰਜ਼ੇ ਥੱਲੇ ਦੱਬੇ ਕਿਸਾਨ ਜੋ ਕਿ ਚੰਗੀ ਫ਼ਸਲ ਦੀ ਆਸ ਰੱਖ ਕੇ ਬਚਿਆਂ ਦੇ ਭਵਿੱਖ ਨੂੰ ਸੰਵਾਰਨ ਸੁਪਨਿਆਂ ‘ਤੇ ਪਾਣੀ ਫਿਰਦਾ ਜਾ ਰਿਹਾ ਹੈ।
ਦੁਨੀਆਂ ਦੇ ਕਈ ਦੇਸਾਂ ਵਿਚ ਜਿੱਥੇ ਲਗਾਤਾਰ ਭਿਆਨਕ ਸੋਕਾ ਪੈ ਰਿਹਾ ਉੱਥੇ ਹੀ ਕਈ ਦੇਸ਼ਾਂ ਵਿਚ ਬੇਮੌਸਮੀ ਬਰਸਾਤ ਹੋ ਰਹੀ ਹੈ, ਇਹ ਮੌਸਮ ਖੇਤੀ ਅਤੇ ਕਿਸਾਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ। ਕਿਸਾਨ ਹਰ ਵਾਰ ਕਰਜ਼ ਲੈ ਕੇ ਇਹ ਸੋਚ ਕੇ ਖੇਤੀ ‘ਚ ਪੈਸਾ ਲਗਾਉਂਦਾ ਹੈ ਕਿ ਇਸ ਵਾਰ ਉਸ ਦੇ ਸੁਪਨਿਆਂ ਦੀ ਫ਼ਸਲ ਲਹਿਰਾਏਗੀ, ਪਰ ਹਾਲ ਫਿਰ ਉਹੀ। ਨਤੀਜਾ ਇਹ ਹੁੰਦਾ ਹੈ ਕਿ ਬੇਚਾਰਾ ਕਿਸਾਨ ਜਾਂ ਤਾਂ ਕਰਜ਼ ਨਾ ਚੁਕਾ ਸਕਣ ਦੇ ਬੋਝ ਨਾਲ ਖ਼ੁਦਕੁਸ਼ੀ ਕਰ ਲੈਂਦਾ ਹੈ ਜਾਂ ਖੇਤੀ ਛੱਡ ਕੇ ਮਜ਼ਦੂਰ ਬਣ ਜਾਂਦਾ ਹੈ। ਯੂ.ਐਨ.ਓ ਦੀ ਏਜੰਸੀ ਵਿਸ਼ਵ ਖ਼ੁਰਾਕ ਪ੍ਰੋਗਰਾਮ ‘ਚ ਜਲਵਾਯੂ ਵਿਸ਼ਲੇਸ਼ਕ ਰੋਗੇਰੀਓ ਬੋਨੀਫੇਸੀਓ ਦਾ ਕਹਿਣਾ ਹੈ ਕਿ ਜੋ ਚੀਜ਼ਾਂ ਪਹਿਲਾਂ ਕਿਸਾਨ ਉਗਾਉਂਦਾ ਸੀ, ਹੁਣ ਉਸ ਨੂੰ ਬਾਜ਼ਾਰ ਤੋਂ ਖ਼ਰੀਦਣੀਆਂ ਪੈ ਰਹੀਆਂ ਹਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply