Wednesday, June 26, 2024

ਗੁਰਦੁਆਰਾ ਪੌੜ ਸਾਹਿਬ ਪਿੰਡ ਦੋਲੋਂ ਕਲਾਂ ਦੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਲਗਾਏ

PPN2603201602ਸੰਦੌੜ 26 ਮਾਰਚ (ਹਰਮਿੰਦਰ ਭੱਟ ਸਿੰਘ) – ਪੂਰੀ ਦੁਨੀਆ ਵਿੱਚ ਥਾਂ-ਥਾਂ ਤੇ ਸਾਡੇ ਗੁਰੂਆਂ ਵੱਲਂੋ ਚਲਾਏ ਗੁਰੂ ਕੇ ਲੰਗਰ ਦੌਰਾਨ ਸੰਗਤਾਂ ਇੱਕ ਮਨ ਚਿਤ ਹੋ ਕੇ ਸੇਵਾ ਕਰਦੀਆਂ ਹਨ, ਭਾਵੇਂ ਗੁਰਪੁਰਬ ਹੋਵੇ ਜਾ ਕੋਈ ਹੋਰ ਇਤਹਾਸਿਕ ਦਿਨ ਹੋਵੇ, ਪੰਜਾਬ ਦੀ ਇਸ ਪਵਿਤਰ ਧਰਤੀ ‘ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗੁਰੁ ਕੇ ਲੰਗਰ ਲਗਾਏ ਜਾਦੇ ਹਨ ਅਤੇ ਨੌਜਵਾਨਾਂ ਵੱਧ ਚੜ ਕੇ ਸੇਵਾ ਕਰਦੇ ਹਨ ।ਇਸ ਤਰ੍ਹਾਂ ਹੋਲਾ ਮਹੁੱਲਾ ਸੁਰੂ ਹੋਣ ਤੋਂ ਲੈ ਕੇ ਸਮਾਪਿਤ ਹੋਣ ਤੱਕ ਦਸਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਪੌੜ ਸਾਹਿਬ ਪਿੰਡ ਦੋਲੋਂ ਕਲਾਂ (ਗੁਰੁ ਗੋਬਿਦ ਸਿੰਘ ਮਾਰਗ) ‘ਤੇ ਸੰਗਤਾਂ ਵੱਲੋ ਗੁਰੂ ਕੇ ਲੰਗਰ ਲਗਾਏੇ।ਿਇਹ ਲੰਗਰ ਛਕਣ ਲਈ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਨੌਜਵਾਨ ਬੜੇ ਪ੍ਰੇੇਮ ਨਾਲ ਹੱਥ ਜੋੜ ਕੇ ਬੇਨਤੀ ਕਰ ਰਹੇ ਸਨ, ਸਭ ਛੱਕ ਕੇ ਜਾਇਓ ਜੀ ਗੁਰੂ ਕਾ ਲੰਗਰ ।ਇਸ ਮੌਕੇ ਹਾਜਰ ਸਨ ਹਰਜੀਤ ਸਿੰਘ, ਜਰਨੈਲ਼ ਸਿੰਘ, ਗੁਰਕੀਰਤ ਸਿੰਘ, ਗੁਰਵਿੰਦਰ ਸਿੰਘ,ਸਨਦੀਪ ਸਿੰਘ, ਚੁਹੜ ਸਿੰਘ, ਜਸਦੇਵ ਸਿੰਘ, ਸਤਵੰਤ ਸਿੰਘ, ਕੇਸਰ ਸਿੰਘ, ਪ੍ਰਿਤਪਾਲ ਸਿੰਘ, ਮਨਦੀਪ ਸਿੰਘ, ਅਰਸ਼ਦੀਪ ਸਿੰਘ ਆਦਿ ਸੇਵਾਦਾਰ ਹਾਜਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply