Tuesday, April 21, 2026

ਸਰਕਾਰੀ ਹਾਈ ਸਕੂਲ ਗਹਿਰੀ ਮੰਡੀ ਦੇ ਕਮਰੇ ਦਾ ਸਰਪੰਚ ਭੀਰੀ ਨੇ ਰੱਖਿਆ ਨੀਹ ਪੱਥਰ

PPN2803201607

ਜੰਡਿਆਲਾ ਗੁਰੂ, 28 ਮਾਰਚ (ਹਰਿੰਦਰ ਪਾਲ ਸਿੰਘ)- ਸਰਕਾਰੀ ਹਾਈ ਸਕੂਲ ਗਹਿਰੀ ਮੰਡੀ ਵਿਖੇ ਸਿੱਖਿਆ ਵਿਭਾਗ ਵੱਲੋ ਦਿੱਤੀ ਗਈ ਸਾਢੇ ਪੰਜ ਲੱਖ ਦੀ ਗ੍ਰਾਂਟ ਨਾਲ ਬਨਣ ਵਾਲੇ ਕਮਰੇ ਦਾ ਨੀਹ ਪੱਥਰ ਅੱਜ ਮਨਜਿੰਦਰ ਸਿੰਘ ਭੀਰੀ ਸਰਪੰਚ ਗਹਿਰੀ ਮੰਡੀ ਨੇ ਸਕੂਲ ਪ੍ਰਿੰਸੀਪਲ ਟਿੱਕਾ, ਸਟਾਫ ਤੇ ਪੰਚਾਇਤ ਮੈਬਰਾਂ ਦੀ ਹਾਜਰੀ ‘ਚ ਰੱਖਿਆ।ਇਸ ਮੋਕੇ ਭੀਰੀ ਸਰਪੰਚ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜਿਥੇ ਸਰਕਾਰੀ ਸਕੂਲਾ ਦੇ ਬੱਚਿਆ ਨੂੰ ਮੁਫਤ ਕਿਤਾਬਾ, ਮੁਫਤ ਪੜ੍ਹਾਈ, ਮੁਫਤ ਖਾਣਾ, ਵਜੀਫਾ ਸਕੀਮ ਅਤੇ ਹੋਰ ਬਹੁਤ ਸਹੂਲਤਾ ਦਿੱਤੀਆ ਜਾ ਰਹੀਆ ਹਨ, ਉੱਥੇ ਹੀ ਸਰਕਾਰੀ ਸਕੂਲਾ ਦੀ ਬਿਲਡਿੰਗਾਂ ਨੂੰ ਹੋਰ ਵਧੀਆ ਬਣਾਉਣ ਲਈ ਗ੍ਰਾਂਟਾ ਦਿੱਤੀਆ ਜਾ ਰਹੀਆ ਹਨ।ਇਸ ਤਹਿਤ ਹੀ ਸਰਕਾਰੀ ਹਾਈ ਸਕੂਲ ਗਹਿਰੀ ਮੰਡੀ ਵਿਖੇ ਕਮਰੇ ਦੀ ਜੋ ਗਰਾਂਟ ਆਈ ਹੈ। ਉਸ ਨਾਲ ਸਕੂਲ ਦੀ ਨੁਹਾਰ ਬਦਲੇਗੀ।ਇਸ ਮੋਕੇ ਪ੍ਰਦੀਪ ਗਹਿਰੀ, ਅਵਤਾਰ ਸਿੰਘ ਤਾਰੀ ਮੈਬਰ, ਹਰਪ੍ਰੀਤ ਸਿੰਘ ਹੈਰੀ ਸਰਕਲ ਪ੍ਰਧਾਨ, ਸੰਦੀਪ ਸਿੰਘ ਮੈਬਰ, ਕਰਮ ਸਿੰਘ ਮੈਬਰ, ਕਸ਼ਮੀਰ ਸਿੰਘ ਫੋਜੀ, ਸਿੰਕਦਰ ਸ਼ਰਮਾ, ਸਤਬੀਰ ਸਿੰਘ, ਜਸਬੀਰ ਕੋਰ ਮੈਡਮ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply