Saturday, March 14, 2026

ਹਰਜੀਤ ਸਿੰਘ ਜਿਲਾ ਕੁੰਗਫੂ ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਬਣੇ

PPN0504201613

ਅੰਮ੍ਰਿzਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਜਿਲਾ ਕੁੰਗਫੂ ਵੁਸ਼ੁੂ ਐਸੋਸੀਏਸ਼ਨ ਸਪੈਸ਼ਲ ਜਨਰਲ ਬਾਡੀ ਮੀਟਿੰਗ ਅੰਮ੍ਰਿਤਸਰ ਵਿਖੇ ਸੰਪੰਨ ਹੋਈ। ਜਿਸ ਦੋਰਾਨ ਬਹੁਤ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਇਸ ਮੋਕੇ ਸਰਬ ਸੰਮਤੀ ਨਾਲ ਵੱਖ ਵੱਖ ਅਹੁਦੇਦਾਰਾਂ ਤੇ ਮੈਂਬਰਾਂ ਦੀ ਚੋਣ ਕੀਤੀ ਗਈ। ਜਿਸ ਦੋਰਾਨ ਹਰਜੀਤ ਸਿੰਘ ਪ੍ਰਧਾਨ, ਕੁਲਜੀਤ ਸਿੰਘ ਤੇ ਪਰਮਿੰਦਰ ਸਿੰਘ ਉਪ ਪ੍ਰਧਾਨ, ਸ਼ੈਲੇਂਦਰ ਕੁਮਾਰ ਹੈਪੀ ਜਨਰਲ ਸਕੱਤਰ, ਪਰਮਿੰਦਰ ਸਿੰਘ, ਨਵਨੀਤਪਾਲ ਸਿੰਘ, ਕੰਵਲ ਅਰੋੜਾ ਉਪ ਸੈਕਟਰੀ, ਪ੍ਰਮਜੀਤ ਸਿੰਘ ਖਜਾਨਚੀ, ਸੰਜੀਵ ਕੁਮਾਰ ਸਲਾਹਕਾਰ, ਸਵਿੰਦਰ ਸਿੰਘ ਪੀਆਰਓ, ਜਗਪ੍ਰੀਤ ਸਿੰਘ ਤਕਨੀਕੀ ਸੈਕਟਰੀ ਨਿਯੁਕਤ ਕੀਤੇ ਗਏ ਹਨ। ਜਦੋਂ ਕਿ ਸੂਰਜ, ਗਗਨਦੀਪ ਸਿੰਘ, ਹਰਮਿੰਦਰ ਸਿੰਘ ਤੇ ਰਜਿੰਦਰ ਕੁਮਾਰ ਮੈਂਬਰਾਂ ਵਜੋਂ ਸ਼ਾਮਲ ਕੀਤੇ ਗਏ ਹਨ। ਇਸ ਮੋਕੇ ਨਵਨਿਯੁਕਤ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਜੋ ਜਿੰਮੇਵਾਰੀ ਐਸੋਸੀਏਸ਼ਨ ਦੇ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ। ਉਹ ਉਸ ਨੂੰ ਤਨ-ਮਨ ਤੇ ਧੰਨ ਨਾਲ ਨਿਭਾਉਂਣਗੇ। ਉਨ੍ਹਾਂ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

Check Also

ਕੇ.ਟੀ: ਕਲਾ ਨੇ ਖਾਲਸਾ ਕਾਲਜ ਦੀ ਕਲਾ ਪ੍ਰਦਰਸ਼ਨੀ ਦੀ ਕੀਤੀ ਮੇਜ਼ਬਾਨੀ

ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਖੇਤਰ ਵਿੱਚ ਕਲਾ ਅਤੇ ਸੰਸਕ੍ਰਿਤੀ ਦੇ ਪ੍ਰਚਾਰ ਲਈ ਆਪਣੇ …

Leave a Reply