Tuesday, March 17, 2026

ਮਹਿੰਦਰ ਸਿੰਘ ਵਧੀਕ ਮੈਨੇਜਰ ਤੋਂ ਮੀਤ ਸਕੱਤਰ ਬਣੇ

PPN0504201615

ਅੰਮ੍ਰਿਤਸਰ, 5 ਅਪੈ੍ਰਲ (ਜਗਦੀਪ ਸਿੰਘ ਸੱਗੂ)-  ਮਹਿੰਦਰ ਸਿੰਘ ਵਧੀਕ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਬਦਲੇ ਵਧੀਕ ਮੈਨੇਜਰ ਤੋਂ ਪਦ ਉਨੱਤ ਕਰਕੇ ਮੀਤ ਸਕੱਤਰ ਲਗਾਇਆ ਗਿਆ ਹੈ। ਉਨ੍ਹਾਂ ਨੂੰ ਅਹੁਦੇ ਤੇ ਬਿਠਾਉਂਦਿਆਂ ਸ. ਸਤਿੰਦਰ ਸਿੰਘ ਨਿਜੀ ਸਹਾਇਕ ਨੇ ਕਿਹਾ ਕਿ ਸ. ਮਹਿੰਦਰ ਸਿੰਘ ਨੇ ਆਪਣੇ ਜਿੰਮੇ ਲੱਗੀ ਹਰ ਸੇਵਾ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਤੇ ਪੂਰੀ ਦਿਲਚਸਪੀ ਲੈ ਕੇ ਦਫ਼ਤਰ ਵੱਲੋਂ ਲੱਗੀ ਹਰ ਸੇਵਾ ਨਿਭਾਉਂਦੇ ਰਹੇ।ਉਨ੍ਹਾਂ ਕਿਹਾ ਕਿ ਕੰਮ ਪ੍ਰਤੀ ਸੱਚੀ ਲਗਨ ਹੀ ਇਨਸਾਨ ਨੂੰ ਕਿਸੇ ਉੱਚੇ ਮੁਕਾਮ ਤੱਕ ਪਹੁੰਚਾਉਂਦੀ ਹੈ।
ਸ: ਮਹਿੰਦਰ ਸਿੰਘ ਨੇ ਅਹੁਦਾ ਸੰਭਾਲਦਿਆਂ ਕਿਹਾ ਕਿ ਮੈਂ ਆਪਣੇ ਜਿੰਮੇ ਲੱਗੀਆਂ ਸੇਵਾਵਾਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਵਾਂਗਾ।ਇਸ ਉਪਰੰਤ ਸ: ਮਹਿੰਦਰ ਸਿੰਘ ਨੂੰ ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਸ. ਨਰਿੰਦਰ ਸਿੰਘ ਵਧੀਕ ਮੈਨੇਜਰ ਤੇ ਸ. ਜਗਰੂਪ ਸਿੰਘ ਸੇਖੋਂ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸz: ਨਰਿੰਦਰ ਸਿੰਘ ਵਧੀਕ ਮੈਨੇਜਰ, ਸ. ਕਰਨਜੀਤ ਸਿੰਘ ਇੰਚਾਰਜ ਯਾਤਰਾ, ਸz: ਬਲਦੇਵ ਸਿੰਘ ਕੜਿਆਲ ਗੁਰਦੁਆਰਾ ਇੰਸਪੈਕਟਰ, ਸz: ਜਗਜੀਤ ਸਿੰਘ ਮੱਦੀਪੁਰ, ਸz: ਬਲਵਿੰਦਰ ਸਿੰਘ, ਸz: ਇਕਬਾਲਜੀਤ ਸਿੰਘ ਤੇ ਸ: ਰਜਿੰਦਰ ਸਿੰਘ ਨਿੱਜੀ ਸਹਾਇਕ ਤੇ ਸ: ਜਗਰੂਪ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply