ਬਠਿੰਡਾ, 6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਯੂਥ ਵੀਰਾਂਗਨਾਏਂ (ਰਜਿ.) ਇਕਾਈ ਵੱਲੋਂ ਸ਼ਹਿਰ ਦੇ ਪਰਸ ਰਾਮ ਨਗਰ ਇਲਾਕੇ ਵਿਚ ਦੋ ਮੁਫ਼ਤ ਸਿਲਾਈ ਸੈਂਟਰ ਖੋਲ੍ਹੇ ਗਏ ਪਹਿਲਾ ਸੈਂਟਰ ਆਸ਼ਾ ਰਾਣੀ ਪਤਨੀ ਹਰੀਕ੍ਰਿਸ਼ਨ ਗਲੀ ਨੰ:2, ਅਤੇ ਦੂਜਾ ਸੈਂਟਰ ਸੁਨੀਤਾ ਰਾਣੀ ਪਤਨੀ ਮੱਖਣ ਲਾਲ ਗਲੀ ਨੰ:10/2, ਪਰਸ ਰਾਮ ਨਗਰ ਵਿਖੇ ਖੋਲ੍ਹੇ ਗਏ ਹਨ। ਇਨ੍ਹਾਂ ਸੈਂਟਰਾਂ ਵਿਚ ਯੂਥ ਵਲੰਟੀਅਰਾਂ ਉਰਮਿਲਾ, ਰੇਖਾ, ਦਰਸ਼ਨਾ, ਸੋਨੀਆ, ਸੰਧਿਆ, ਨੀਸ਼ਾ ਅਤੇ ਦਿਵਿਆ ਵੱਲੋਂ ਲਗਭਗ 40 ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।ਇਸ ਮੌਕੇ ਯੂਥ ਵੀਰਾਂਗਨਾਏਂ ਜਸਵੰਤ, ਸੁਖਵੀਰ, ਮੋਨਿਕਾ, ਨੇਹਾ, ਵੀਨਾਕਸ਼ੀ ਅਤੇ ਹੋਰ ਮੈਂਬਰਾਂ ਹਾਜਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media