Wednesday, July 3, 2024

ਵਾਤਾਵਰਨ ਦੇ ਪਹਿਲੂਆਂ ਸਬੰਧੀ ਸੈਮੀਨਾਰ ਦਾ ਆਯੋਜਿਨ

PPN0604201603ਬਠਿੰਡਾ, 6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ, ਬਠਿੰਡਾ ਦੇ ਐਗਰੀਕਲਚਰ ਵਿਭਾਗ ਅਤੇ ਇਨਵਾਇਰਨਮੈਂਟ ਕਲੱਬ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਹੀ ਲੋਕਾਂ ਨੂੰ ਪਰਿਆਵਰਨ ਅਤੇ ਇਸ ਦੇ ਵੱਖ-ਵੱਖ ਪਹਿਲੂਆਂ ਨੂੰ ਮੁੱਖ ਰੱਖਦੇ ਹੋਏ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਕਾਲਜ ਦੇ ਪ੍ਰਿੰਸੀਪਲ ਡਾਂ: ਰਾਜੇਸ਼ ਸਿੰਗਲਾ ਨੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਪ੍ਰਦੂਸ਼ਣ-ਰਹਿਤ ਵਾਤਾਵਰਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਮਨੁੱਖ ਨੇ ਹਵਾ, ਪਾਣੀ ਦੇ ਸੋਮਿਆਂ, ਜੰਗਲਾਂ ਅਤੇ ਧਰਤੀ ਦੇ ਹਰੇਕ ਹਿੱਸੇ ਨੂੰ ਇੰਨਾ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਅਸੀਂ ਸਾਰੇ ਵਿਨਾਸ਼ ਦੇ ਕੰਢੇ ਤੇ ਆ ਖੜੇ ਹੋਏ ਹਾਂ। ਉਨ੍ਹਾਂ ਕਿਹਾ ਕਿ ਪ੍ਰਕਿਰਤੀ ਵੀ ਸਮੇਂ-ਸਮੇਂ ਤੇ ਸਾਨੂੰ ਇਸ ਦਾ ਸਿਲਾ ਭੁਚਾਲ, ਤੁਫਾਨ, ਧਰਤੀ ਦਾ ਖਿਸਕਣਾ, ਹੜ੍ਹ, ਤੇਜਾਬੀ ਮੀਂਹ ਅਤੇ ਗਲੋਬਲ ਵਾਰਮਿੰਗ ਅਤੇ ਸੋਕੇ ਦੇ ਰੂਪ ਵਿੱਚ ਦਿੰਦੀ ਰਹਿੰਦੀ ਹੈ।ਸੈਮੀਨਾਰ ਤੋਂ ਬਾਅਦ ਕਾਲਜ ਦੇ ਐਗਰੀਕਲਚਰ ਵਿਭਾਗ ਅਤੇ ਇਨਵਾਇਰਨਮੈਂਟ ਕਲੱਬ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵਲੋਂ ਬਠਿੰਡਾ ਸ਼ਹਿਰ ਵਿੱਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਪ੍ਰਿੰਸੀਪਲ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਰੈਲੀ ਵਿੱਚ ਬੱਚਿਆਂ ਨੇ ਵਾਤਾਵਰਨ ਸੰਬਧੀ ਵੱਖ-ਵੱਖ ਸੰਦੇਸ਼ ਦਿੱਤੇ ਜਿਵੇਂ ਕਿ ਪੋਲੀਥੀਨ ਦੀ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨਾ, ਦਰੱਖਤਾਂ ਨੂੰ ਨਾ ਕੱਟਣਾ ਅਤੇ ਹੋਰ ਪੌਦੇ ਲਾਉਣਾ, ਪਾਣੀ ਦੀ ਬਰਬਾਦੀ ਨਾ ਕਰਨਾ ਅਤੇ ਆਪਣਾ ਆਲਾ-ਦੁਆਲਾ ਸਾਫ ਰੱਖਣਾ ਅਤੇ ਸਵੱਛ ਭਾਰਤ ਦਾ ਨਾਅਰਾ ਲਾਕੇ ਆਮ ਲੋਕਾਂ ਨੂੰ ਵਾਤਾਵਰਨ ਸਬੰਧੀ ਜਾਗਰੂਕ ਕੀਤਾ।ਇਹ ਰੈਲੀ ਸ਼ਹਿਰ ਦੇ ਐਸ.ਐਸ.ਡੀ. ਸੀਨੀਅਰ ਸਕੈਂਡਰੀ ਸਕੂਲ, ਗੋਲ ਡਿੱਗੀ ਦੇ ਕੋਲੋਂ ਸ਼ੁਰੂ ਹੋਕੇ ਹਸਪਤਾਲ ਬਾਜ਼ਾਰ, ਧੋਬੀ ਬਾਜ਼ਾਰ ਰਾਹੀਂ ਮਾਲ ਰੋਡ ਤੋਂ ਅੱਗੇ ਵੱਧਦੀ ਹੋਈ ਹਨੂੰਮਾਨ ਚੌਂਕ ਅਤੇ ਆਖਿਰ ਵਿੱਚ ਸਪੋਰਟਸ ਸਟੇਡੀਅਮ ਵਿਖੇ ਖਤਮ ਹੋਈ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਸਿੰਗਲਾ ਨੇ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਰੈਲੀਆਂ ਅਤੇ ਲੋਕ ਭਲਾਈ ਲਈ ਮੁਹਿੰਮਾਂ ਚਲਾਈਆਂ ਜਾਂਦੀਆਂ ਰਹਿਣ ਗਈਆਂ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply